ਕਰੋਨਾ ਮਹਾਮਾਰੀ: ਟਰੰਪ ਤੇ ਡਾ. ਫੌਚੀ ਆਹਮੋ-ਸਾਹਮਣੇ

ਨਿਊ ਯਾਰਕ  (ਸਮਾਜਵੀਕਲੀ) :  ਅਮਰੀਕਾ ਵਿੱਚ ਕਰੋਨਾਵਾਇਰਸ ਦੇ ਵਧਦੇ ਕਹਿਰ ਤੇ ਮਹਾਮਾਰੀ ਨੂੰ ਡੱਕਣ ਵਿੱਚ ਨਾਕਾਮ ਰਹਿਣ ਦੇ ਲੱਗ ਰਹੇ ਦੋਸ਼ਾਂ ਦਰਮਿਆਨ ਵ੍ਹਾਈਟ ਹਾਊਸ ਨੇ ਹੁਣ ‘ਬਲੀ ਦੇ ਬਕਰੇ’ ਵਜੋਂ ਲਾਗ ਨਾਲ ਸਬੰਧਤ ਰੋਗਾਂ ਦੇ ਸਿਖਰਲੇ ਮਾਹਿਰ ਐਂਥਨੀ ਫੌਚੀ ਨੂੰ ਮੂਹਰੇ ਕਰਨਾ ਸ਼ੁਰੂ ਕਰ ਦਿੱਤਾ ਹੈ।

ਵ੍ਹਾਈਟ ਹਾਊਸ ਨੇ ਫੌਚੀ ਵੱਲੋਂ ਕੀਤੀਆਂ ਕਥਿਤ ‘ਗ਼ਲਤੀਆਂ’ ਦੀ ਲੰਮੀ ਚੌੜੀ ਸੂਚੀ ਜਨਤਕ ਕੀਤੀ ਹੈ। ਵ੍ਹਾਈਟ ਹਾਊਸ ਦੀ ਇਸ ਪੇਸ਼ਕਦਮੀ ਨਾਲ ਲੜਾਈ ਹੁਣ ਫੌਚੀ ਬਨਾਮ ਰਾਸ਼ਟਰਪਤੀ ਡੋਨਲਡ ਟਰੰਪ ਬਣ ਗਈ ਹੈ। ਉਧਰ ਫੌਚੀ ਨੇ ਫਾਇਨਾਂਸ਼ੀਅਲ ਟਾਈਮਜ਼ ਨੂੰ ਦਿੱਤੀ ਇੰਟਰਵਿਊ ਵਿੱਚ ਸਾਫ਼ ਕਰ ਦਿੱਤਾ ਕਿ ਉਸ ਨੇ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਟਰੰਪ ਨੂੰ ਕਰੋਨਾ ਮਹਾਮਾਰੀ ਦੇ ਮੁੱਦੇ ’ਤੇ ਕੋਈ ਹਦਾਇਤ/ਸਲਾਹ ਨਹੀਂ ਦਿੱਤੀ।

ਉਧਰ ਅਮਰੀਕਾ ਦੇ ਸਾਬਕਾ ਸਿੱਖਿਆ ਮੰਤਰੀ ਆਰਨੇ ਡੰਕਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੁਲਕ ਵਿੱਚ ਕਰੋਨਾ ਕਰਕੇ ਜੇਕਰ 10 ਹਜ਼ਾਰ ਤੋਂ 20 ਹਜ਼ਾਰ ਹੋਰ ਮੌਤਾਂ ਹੁੰਦੀਆਂ ਹਨ ਤਾਂ ਵੀ ਅਮਰੀਕੀ ਸਦਰ ਡੋਨਲਡ ਟਰੰਪ ਨੇ ਕੁਝ ਵੱਖਰਾ ਨਹੀਂ ਕਰਨਾ। ਇਹ ਮਨੁੱਖ ਦੀ ਬਣਾਈ ਬਿਪਤਾ ਹੈ। ਟਰੰਪ ਦੀ ਗੱਲ ਸੁਣਨ ਦੀ ਥਾਂ ਮੁਕਾਮੀ ਸਿਹਤ ਮਾਹਿਰਾਂ ਦੀ ਸੁਣੋ।’

Previous articleUK economy rebounds more slowly than expected
Next articleUS SC allows federal executions to resume after 17 yrs