ਲੰਡਨ (ਸਮਾਜਵੀਕਲੀ) – ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਕੰਮ ’ਤੇ ਪਰਤ ਆਏ ਹਨ ਤੇ ਐਲਾਨ ਕੀਤਾ ਹੈ ਕਿ ਮੁਲਕ ਨੇ ਕਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਪਾਸਾ ਪਲਟਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਤਾਲਾਬੰਦੀ ਦੌਰਾਨ ਧੀਰਜ ਬਣਾਏ ਰੱਖਣ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਸੰਕੇਤਾਂ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਅਸੀਂ ਸਿਖ਼ਰ ਤੋਂ ਹੇਠਾਂ ਉਤਰ ਰਹੇ ਹਾਂ। 10 ਡਾਊਨਿੰਗ ਸਟ੍ਰੀਟ ਦੀਆਂ ਪੌੜੀਆਂ ’ਤੇ ਜੌਹਨਸਨ ਨੇ ਕਿਹਾ ਕਿ ਸੰਕਟ ਦਾ ਪਹਿਲਾ ਗੇੜ ਖ਼ਤਮ ਹੋਣ ਕੰਢੇ ਹੈ। ਉਨ੍ਹਾਂ ਕਿਹਾ ਕਿ ਫ਼ੈਸਲੇ ਬਿਲਕੁਲ ਪਾਰਦਰਸ਼ੀ ਹੋਣਗੇ, ਕੋਈ ਲੁਕਾਅ ਨਹੀਂ ਹੈ ਤੇ ਅਸੀਂ ਹੁਣ ਦੂਜੇ ਗੇੜ ਵਿਚ ਦਾਖ਼ਲ ਹੋਣ ਜਾ ਰਹੇ ਹਾਂ।
ਇਸ ਵਿਚ ‘ਆਰਥਿਕ ਇੰਜਣਾਂ ਨੂੰ ਮੁੜ ਤੋਂ ਗੇੜਾ ਦੇਣਾ’ ਸ਼ਾਮਲ ਹੈ। ਕੋਵਿਡ-19 ਖ਼ਿਲਾਫ਼ ਮੁਹਿੰਮ ਮੁੜ ਸੰਭਾਲਣ ਮੌਕੇ ਯੂਕੇ ਦੇ ਪ੍ਰਧਾਨ ਮੰਤਰੀ ਨੇ ਆਪਣੀ ਕੈਬਨਿਟ ਨਾਲ ਵੀ ਅੱਜ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਉਹ ਕਰੋਨਾ ਤੋਂ ਪੀੜਤ ਸਨ ਤੇ ਹੁਣ ਤੰਦਰੁਸਤ ਹਨ।