ਸ਼ਾਮਚੁਰਾਸੀ, 11 ਮਈ (ਚੁੰਬਰ) (ਸਮਾਜਵੀਕਲੀ)– ਪਿੰਡ ਬਡਾਲਾ ਮਾਹੀ ਵਿਖੇ ਪ੍ਰਵਾਸੀ ਭਾਰਤੀਆਂ ਅੰਤਰ ਸਿੰਘ ਸ਼ਾਹ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗ੍ਰਾਮ ਪੰਚਾਇਤ ਦੀ ਅਗਵਾਈ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸਰਪੰਚ ਸੂਬੇਦਾਰ ਸ਼ਿਵਰਾਮ ਨੇ ਦੱਸਿਆ ਕਿ ਇਹ ਰਾਸ਼ਨ ਉਨ•ਾਂ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਗਿਆ ਹੈ ਜੋ ਮਹਾਂਮਾਰੀ ਦੇ ਪ੍ਰਕੋਪ ਕਾਰਨ ਕੰਮਕਾਰ ਤੋਂ ਵੇਹਲੇ ਹੋ ਕੇ ਘਰਾਂ ਵਿਚ ਬੈਠਣ ਲਈ ਮਜ਼ਬੂਰ ਹੋ ਗਏ ਹਨ। ਇਸ ਰਾਸ਼ਨ ਵੰਡ ਪ੍ਰੋਗਰਾਮ ਵਿਚ ਪੰਚ ਸੁਰਜੀਤ ਰਾਏ, ਲੇਖ ਰਾਜ ਵਾਟਰ ਸਪਲਾਈ, ਸ਼ਰਨਜੀਤ ਪੰਚ, ਪਰਵਿੰਦਰ ਕੌਰ , ਹਰਬੰਸ ਲਾਲ, ਮਨਵੀਰ ਸਿੰਘ ਸਾਰੇ ਪੰਚ ਸਹਿਬਾਨ, ਅਮਰ ਚੰਦ ਗੁਰਦੁਆਰਾ ਪ੍ਰਧਾਨ, ਦਿਲਬਾਗ ਰਾਏ, ਬਲਜਿੰਦਰ ਸਿੰਘ, ਕਮਲ ਬਡਾਲਾ ਮਾਹੀ ਸਮੇਤ ਕਈ ਹੋਰ ਹਾਜ਼ਰ ਸਨ। ਸਮੂਹ ਪ੍ਰਬੰਧਕਾਂ ਨੇ ਪ੍ਰਵਾਸੀ ਭਾਰਤੀ ਅੰਤਰ ਸਿੰਘ ਸ਼ਾਹ ਕੈਨੇਡਾ ਦਾ ਧੰਨਵਾਦ ਕੀਤਾ ਜਿਨ•ਾਂ ਵਲੋਂ ਇਹ ਸੇਵਾ ਕਰਵਾਈ ਗਈ।