ਬਠਿੰਡਾ ਦਾ ਨੌਜਵਾਨ ਬਰਤਾਨਵੀ ਫੌਜ ਵੱਲੋਂ ਨਾਟੋ ਦਸਤੇ ’ਚ ਸ਼ਾਮਲ

ਬਠਿੰੰਡਾ, (ਸਮਾਜਵੀਕਲੀ):  ਇਸ ਜ਼ਿਲ੍ਹੇ ਦੇ ਪਿੰਡ ਭੋਖੜਾ ਵਾਸੀ ਰਾਜਵੰਤ ਸਿੰਘ ਬਰਾੜ ਨੂੰ ਬਰਤਾਨਵੀ ਫੌਜ ਵੱਲੋਂ ਨਾਟੋ ਦਸਤੇ ਵਿਚ ਸ਼ਾਮਿਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਸ ਦੀ ਪੈਰਾ ਕਮਾਂਡੋ ਫੋਰਸ ਵਿਚ ਚੋਣ ਹੋਈ ਹੈ ਜਿਸ ਨੂੰ ਲੈ ਕੇ ਮਾਪਿਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਿੰਡ ਵਾਸੀ ਆਖਦੇ ਹਨ ਕਿ ਇਸ ਨੌਜਵਾਨ ਨੇ ਪਿੰਡ ਦਾ ਨਾਂ ਕੌਮਾਂਤਰੀ ਪੱਧਰ ’ਤੇ ਰੌਸ਼ਨ ਕੀਤਾ ਹੈ।

ਪਿੰਡ ਭੋਖੜਾ ਦੇ ਸਰਕਾਰੀ ਸਕੂਲ ਵਿਚ ਪੜ੍ਹਾਈ ਕਰਨ ਵਾਲਾ ਇਹ ਨੌਜਵਾਨ ਸੱਤ ਵਰ੍ਹੇ ਪਹਿਲਾਂ ਅਗਲੇਰੀ ਪੜ੍ਹਾਈ ਲਈ ਇੰਗਲੈਂਡ ਗਿਆ ਸੀ। ਰਾਜਵੰਤ ਦਾ ਪਿਤਾ ਮਹਿੰਦਰ ਸਿੰਘ ਖੇਤੀ ਕਰਦਾ ਹੈ ਅਤੇ ਉਸ ਦੇ ਦੋ ਬੱਚੇ ਹਨ। ਰਾਜਵੰਤ ਤੇ ਉਸ ਦੀ ਭੈਣ ਇੰਗਲੈਂਡ ’ਚ ਰਹਿੰਦੇ ਹਨ। ਰਾਜਵੰਤ ਦੇ ਅਧਿਆਪਕ ਸੁਰਿੰਦਰਪ੍ਰੀਤ ਘਣੀਆ ਨੇ ਦੱਸਿਆ ਕਿ ਉਹ ਜਮਾਤ ਵਿਚ ਹਮੇਸ਼ਾ ਮੋਹਰੀ ਹੋ ਕੇ ਵਿਚਰਦਾ ਸੀ।

ਉਨ੍ਹਾਂ ਨੂੰ ਫਖਰ ਹੈ ਕਿ ਉਨ੍ਹਾਂ ਦਾ ਵਿਦਿਆਰਥੀ ਬਰਤਾਨਵੀ ਫੌਜ ’ਚ ਸੇਵਾ ਨਿਭਾਉਣ ਜਾ ਰਿਹਾ ਹੈ। ਰਾਜਵੰਤ ਸਿੰਘ ਦੀ ਮਾਤਾ ਅਮਰਜੀਤ ਕੌਰ ਦਾ ਕਹਿਣਾ ਸੀ ਕਿ ਉਸ ਦੇ ਲੜਕੇ ਨੇ ਬਾਰ੍ਹਵੀਂ ਦੀ ਪੜ੍ਹਾਈ ਗੁਰੂ ਨਾਨਕ ਹਾਈ ਸਕੂਲ ਬਠਿੰਡਾ ਤੋਂ ਕੀਤੀ। ਉਨ੍ਹਾਂ ਦੱਸਿਆ ਕਿ ਰਾਜਵੰਤ ਨੇ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ ।

Previous article’ਵਰਸਿਟੀ ਵੱਲੋਂ ਸੈਂਟਰ ਫਾਰ ਇੰਟਰਫੇਥ ਸਟੱਡੀਜ਼ ਸਥਾਪਤ ਕਰਨ ਦੀ ਤਿਆਰੀ
Next articleਨਹਿਰ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤ