ਨਹਿਰ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤ

ਕਾਹਨੂੰਵਾਨ/ਕਾਦੀਆਂ  (ਸਮਾਜਵੀਕਲੀ): ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਤੱਤਲਾ ਦੇ ਨਜ਼ਦੀਕ ਇਕ ਨੌਜਵਾਨ ਦੀ ਨਹਿਰ ’ਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਰਜਾਦਾ ਜਦੋਂ ਤਤਲਾ ਨਹਿਰ ਵਿੱਚ ਨਹਾਉਣ ਲਈ ਵੜਿਆ ਤਾਂ ਤੇਜ਼ ਪਾਣੀ ਦੇ ਵਹਾਅ ਕਾਰਨ ਰੁੜ੍ਹ ਗਿਆ। ਇਸ ਮੌਕੇ ਪਿੰਡ ਦੇ ਕੁਝ ਨੌਜਵਾਨਾਂ ਨੇ ਉਸ ਨੂੰ ਰੁੜ੍ਹਦੇ ਦੇਖਿਆ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਜ਼ਿਆਦਾ ਅੱਗੇ ਨਿਕਲ ਗਿਆ। ਗੋਤਾਖੋਰਾਂ ਨੇ ਉਸ ਦੀ ਲਾਸ਼ ਡੁੱਬਣ ਵਾਲੇ ਸਥਾਨ ਤੋਂ ਲਗਪਗ ਕਿਲੋਮੀਟਰ ਦੀ ਦੂਰੀ ਤੋਂ ਪ੍ਰਾਪਤ ਕੀਤੀ ਹੈ। ਪਿੰਡ ਰਜਾਦਾ ਦੇ ਸਰਪੰਚ ਬਲਵਿੰਦਰ ਨੇ ਦੱਸਿਆ ਕਿ ਸਿਮਰਨਜੀਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ।

Previous articleਬਠਿੰਡਾ ਦਾ ਨੌਜਵਾਨ ਬਰਤਾਨਵੀ ਫੌਜ ਵੱਲੋਂ ਨਾਟੋ ਦਸਤੇ ’ਚ ਸ਼ਾਮਲ
Next articleਦੋਹਾ ਕਤਰ ’ਚ ਮਰੇ ਨੌਜਵਾਨ ਦੀ ਲਾਸ਼ ਫੱਤਾ ਮਾਲੋਕਾ ਪੁੱਜੀ