ਫੋਟੋ-ਪਿੰਡ ਬਘੇਲਾ ਦੀ 180 ਏਕੜ ਜ਼ਮੀਨ ਦਾ ਦਖ਼ਲ ਲੈਣ ਸਮੇ ਹਾਜਰ ਲਖਵੀਰ ਸਿੰਘ ਡੀ. ਐਸ. ਪੀ. ਸ਼ਾਹਕੋਟ ਹੋਰ ਅਧਿਕਾਰੀਆਂ ਤੇ ਕਰਮਚਾਰੀ ।
ਮਹਿਤਪੁਰ – (ਨੀਰਜ ਵਰਮਾ) ਬਲਾਕ ਮਹਿਤਪੁਰ ਅਧੀਨ ਅਉਂਦੇ ਪਿੰਡ ਬਘੇਲਾ ਜ਼ਿਲਾ ਜਲੰਧਰ ਦੀ ਪੰਚਾਇਤ ਨੇ ਕੋਈ 180 ਏਕੜ ਪੰਚਾਇਤੀ ਜਮੀਨ ਤੋਂ ਕਾਫ਼ੀ ਲੰਬੇ ਸਮੇਂ ਤੋਂ ਨਾਜਾਇਜ ਲੋਕਾਂ ਦੇ ਕਬਜੇ ਹੇਠ ਸੀ ਪੁਲਿਸ ਪ੍ਰਸ਼ਾਸਨ, ਮਾਲ ਅਤੇ ਪੰਚਾਇਤ ਵਿਭਾਗ ਦੀ ਮਦਦ ਨਾਲ ਦਖ਼ਲ ਪਵਾ ਕੇ ਬੀਤੇ ਦਿਨ ਕਬਜ਼ਾ ਹਾਸਲ ਕਰ ਲਿਆ । ਸੇਵਾ ਸਿੰਘ ਬੀ.ਡੀ.ਪੀ.ਓ. ਮਹਿਤਪੁਰ ਨੇ ਦੱਸਿਆ ਕਿ ਇਸ ਕਬਜ਼ੇ ਦਾ ਫੈਸਲਾ ਜਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਜਲੰਧਰ ਦੀ ਮਾਨਯੋਗ ਅਦਾਲਤ ਨੇ ਪੰਚਾਇਤ ਦੇ ਹੱਕ ਚ ਸੁਣਾਇਆ ਸੀ।
ਇਹ ਕਬਜ਼ਾ ਡਿਪਟੀ ਕਮਿਸ਼ਨਰ ਜਲੰਧਰ, ਏ. ਡੀ .ਸੀ ਵਿਕਾਸ, ਡੀ. ਡੀ .ਪੀ .ਓ ਜਲੰਧਰ ਅਤੇ ਐਸ .ਡੀ .ਐਮ ਨਕੋਦਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਲਿਆ ਗਿਆ।ਕਬਜ਼ਾ ਦਵਾਉਣ ਸਮੇ ਸ਼੍ਰੀ ਲਖਵੀਰ ਸਿੰਘ ਡੀ .ਐਸ .ਪੀ ਸ਼ਾਹਕੋਟ ਸੇਵਾ ਸਿੰਘ ਬੀ .ਡੀ. ਪੀ .ਓ ਮਹਿਤਪੁਰ ਗੁਰਦੀਪ ਸਿੰਘ ਨਾਇਬ ਤਹਿਸੀਲਦਾਰ ਮਹਿਤਪੁਰ ,ਰਜਿੰਦਰ ਸਿੰਘ ਨਾਇਬ ਤਹਿਸੀਲਦਾਰ ਨਕੋਦਰ ,ਲਖਵੀਰ ਸਿੰਘ ਥਾਣਾ ਮੁੱਖੀ ਮਹਿਤਪੁਰ, ਕੇਵਲ ਸਿੰਘ ਐਸ .ਐਚ. ਓ ਮਹਿਤਪੁਰ, ਕੇਵਲ ਸਿੰਘ ਐਸ. ਐਚ ਓ . ਬਿਲਗਾ, ਦਲਬੀਰ ਸਿੰਘ ਐਸ. ਐਚ. ਓ ਲੋਹੀਆ, ਰਾਜ ਕੁਮਾਰ ਪੰਚਾਇਤ ਅਫਸਰ , ਪਰਮਿੰਦਰ ਕੁਮਾਰ ਕਾਨੂੰਗੋ , ਰਾਜਿੰਦਰ ਕੁਮਾਰ ਪਟਵਾਰੀ , ਲੱਖਣਪਾਲ ਪੰਚਾਇਤ ਸਕੱਤਰ , ਜਗਜੀਤ ਸਿੰਘ ਸਰਪੰਚ, ਸਮੂਹ ਪੰਚਾਇਤ ਬਘੇਲਾ ਅਤੇ ਕਈ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ।ਬੀ .ਡੀ .ਪੀ. ਓ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਕੋਈ 10 ਖੇਤਾਂ ਦੀ ਚੋੜਾਈ ਚ ਦਰਿਆ ਵੱਲ ਜਾਂਦੀ ਹੈ।