ਰੈਮਡੇਸਿਵਿਰ ਦਾ ਨਕਲੀ ਟੀਕਾ 28000 ਰੁਪਏ ’ਚ ਵੇਚਦੇ ਦੋ ਕਾਬੂ

ਨਾਗਪੁਰ (ਸਮਾਜ ਵੀਕਲੀ) : ਪੁਲੀਸ ਨੇ ਇਥੋਂ ਦੇ ਸਾਕਰਧਾਰਾ ਖੇਤਰ ਵਿਚੋਂ ਪਾਣੀ ਵਾਲੇ ਕਰੋਨਾ ਰੋਕੂ ਟੀਕੇ ਰੈਮਡੇਸਿਵਿਰ ਨੂੰ ਮਹਿੰਗੀ ਕੀਮਤ ’ਤੇ ਵੇਚਦਿਆਂ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਭਿਲਾਸ਼ ਪਟਕਰ ਤੇ ਅੰਕਿਤ ਨੰਦੇਸ਼ਵਰ ਵਜੋਂ ਹੋਈ ਹੈ ਜੋ ਐਕਸਰੇਅ ਤਕਨੀਸ਼ੀਅਨ ਵਜੋਂ ਕੰਮ ਕਰਦੇ ਹਨ। ਇਨ੍ਹਾਂ ਨੇ ਉਸ ਵਿਅਕਤੀ ਨੂੰ ਦਵਾਈ ਵੇਚਣ ਦਾ ਯਤਨ ਕੀਤਾ ਜਿਸ ਦਾ ਰਿਸ਼ਤੇਦਾਰ ਕਰੋਨਾ ਕਾਰਨ ਹਸਪਤਾਲ ਵਿਚ ਭਰਤੀ ਸੀ। ਇਨ੍ਹਾਂ ਨੇ ਰੈਮਡੇਸਿਵਿਰ ਦੀ ਸ਼ੀਸ਼ੀ ਦੇ ਪਹਿਲਾਂ 40 ਹਜ਼ਾਰ ਰੁਪੲੇ ਮੰਗੇ ਜਿਸ ਦਾ ਬਾਅਦ ਵਿਚ 28000 ਵਿਚ ਸੌਦਾ ਹੋਇਆ। ਇਸ ਨਾਲ ਕਰੋਨਾ ਮਰੀਜ਼ ਦੇ ਰਿਸ਼ਤੇਦਾਰ ਨੂੰ ਸ਼ੱਕ ਹੋ ਗਿਆ ਤੇ ਉਸ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਜਿਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਤਿਵਾਦੀਆਂ ਵੱਲੋਂ ਓਐਨਜੀਸੀ ਦੇ ਤਿੰਨ ਮੁਲਾਜ਼ਮ ਅਗਵਾ
Next articleਗੈਂਗਸਟਰ ਵਿਕਾਸ ਦੂਬੇ ਮਾਮਲਾ: ਕਮਿਸ਼ਨ ਵੱਲੋਂ ਉਤਰ ਪ੍ਰਦੇਸ਼ ਪੁਲੀਸ ਨੂੰ ਕਲੀਨ ਚਿੱਟ