ਮੁੰਬਈ (ਸਮਾਜ ਵੀਕਲੀ) :ਕਰੋਨਾਵਾਇਰਸ ਮਹਾਮਾਰੀ ਕਾਰਨ ਦਿਓਨਾਰ ਬੁੱਚੜਖਾਨੇ ਬੰਦ ਹੋਣ ਨਾਲ ਬਕਰੀਦ ਦੌਰਾਨ ਮੁੰਬਈ ’ਚ ਬੱਕਰਿਆਂ ਦੀਆਂ ਕੀਮਤਾਂ ’ਚ ਉਛਾਲ ਆ ਗਿਆ ਹੈ। ਕੁਰਬਾਨੀ ਵਾਲੇ ਮੋਟੇ ਤਾਜ਼ੇ ਬੱਕਰਿਆਂ ਦੀ ਕੀਮਤ 20 ਹਜ਼ਾਰ ਤੋਂ ਵਧ ਕੇ 30 ਹਜ਼ਾਰ ਰੁਪਏ ਹੋ ਗਈ ਹੈ ਜਿਸ ਕਾਰਨ ਕਈ ਪਰਿਵਾਰ ਹੁਣ ਉਨ੍ਹਾਂ ਨੂੰ ਨਾ ਖ਼ਰੀਦਣ ਦੀ ਸੋਚ ਰਹੇ ਹਨ।
ਮਹਾਮਾਰੀ ਕਾਰਨ ਪਸ਼ੂ ਮੰਡੀ ਬੰਦ ਪਈ ਹੈ ਪਰ ਮੁਸਲਿਮ ਬਹੁਲ ਵਾਲੇ ਇਲਾਕਿਆਂ ’ਚ ਆਰਜ਼ੀ ਦੁਕਾਨਾਂ ਲਗਾ ਕੇ ਬੱਕਰਿਆਂ ਆਦਿ ਜਾਨਵਰਾਂ ਨੂੰ ਵੇਚਿਆ ਜਾ ਰਿਹਾ ਹੈ। ਮਾਹਿਮ ਆਧਾਰਿਤ ਸਮਾਜਿਕ ਕਾਰਕੁਨ ਇਰਫਾਨ ਮਾਛੀਵਾਲਾ ਨੇ ਕਿਹਾ ਕਿ ਗਊਆਂ ਅਤੇ ਬੈਲਾਂ ਨੂੰ ਝਟਕਾਉਣ ’ਤੇ ਪਾਬੰਦੀ ਲਗਾਉਣ ਕਾਰਨ ਸਰਕਾਰ ਨੂੰ ਊਠਾਂ ਦੀ ਕੁਰਬਾਨੀ ਦੀ ਇਜਾਜ਼ਤ ਦੇਣੀ ਚਾਹੀਦੀ ਹੈ।
ਸੂਬਾ ਸਰਕਾਰ ਨੇ ਲੋਕਾਂ ਨੂੰ ਇਸ ਸਾਲ ਕੁਰਬਾਨੀ ਵਾਲੇ ਜਾਨਵਰਾਂ ਦੀ ਆਨਲਾਈਨ ਖ਼ਰੀਦਦਾਰੀ ਕਰਨ ਲਈ ਕਿਹਾ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਉਹ ਆਨਲਾਈਨ ਲੈਣ-ਦੇਣ ਕਰਨਾ ਨਹੀਂ ਜਾਣਦੇ ਹਨ।