ਪੰਜਾਬ ਦੇ ਲੋਕ ਸੇਵਾ ਭਾਵਨਾ ਵਿਚ ਸਬ ਤੋਂ ਅੱੱਗੇ- ਐਸ ਪੀ ਬਲਜੀਤ ਸਿੰਘ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ)– ਸੁਲਤਾਨਪੁਰ ਲੋਧੀ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋ ਵਿਸ਼ਵ ਫੋਟੋਗ੍ਰਾਫੀ ਡੇ ਤੇ ਅੱਜ ਕੇਂਦਰੀ ਜੇਲ ਕਪੂਰਥਲਾ ਵਿਚ ਕੈਦੀਆਂ ਵਾਸਤੇ ਲੋੜੀਦੀਆਂ ਵਸਤੂਆਂ ਦਿਤੀਆਂ ਗਈਆਂ ਜੋ ਕੇ ਜੇਲ ਵਿਚ ਰਹਿ ਰਹੇ ਕੈਦੀਆ ਨੂੰ ਜੇਲ ਵਿਚ ਕੱਪੜੇ ਅਤੇ ਪੈਰਾਂ ਵਿਚ ਪਾਉਣ ਲਈ ਚੱਪਲ ਦੀ ਬਹੁਤ ਜਰੂਰਤ ਹੈ ਜੋ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋ ਮੁਹਇਆ ਕਾਰਵਾਈਆ ਗਈਆਂ
ਇਸ ਮੌਕੇ ਤੇ ਸੁਲਤਾਨਪੁਰ ਲੋਧੀ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਖਿੰਡਾ ਨੇ ਨੇ ਕਿਹਾ ਕੇ ਜੇਲ ਦੇ ਵਿਚ ਬਹੁਤ ਸਾਰੇ ਕੈਦੀ ਇਹੋ ਜਿਹੇ ਹਨ ਜਿਨ੍ਹਾਂ ਨੂੰ ਜਰੂਰਤ ਵੰਦ ਲੋੜ ਜਿਵੇ ਕੱਪੜੇ ਚੱਪਲ ਦੀ ਬਹੁਤ ਜਰੂਰਤ ਹੈ ਅੱਜ ਜੇਲ ਵਿਚ ਜਾ ਕੇ ਕੈਦੀਆ ਨੂੰ ਜਰੂਰਤ ਵੰਦ ਸਮਾਨ ਦਿਤਾ ਗਿਆ ਐਸ ਮੋਕੇ ਤੇ ਵਿਸ਼ੇਸ਼ ਤੋਰ ਤੇ ਐਸ ਪੀ ਬਲਜੀਤ ਸਿੰਘ ਜੇਲ ਸੁਪਰਡੈਂਟ ਹਾਜ਼ਰ ਹੋਏ ਅਤੇ ਓਹਨਾ ਨੇ ਵੀ ਸੁਲਤਾਨਪੁਰ ਲੋਧੀ ਫੋਟੋਗ੍ਰਾਫਰ ਐਸੋਸੀਏਸ਼ਨ ਦਾ ਬਹੁਤ ਧੰਨਵਾਦ ਕੀਤਾ ।
ਇਸ ਮੌਕੇ ਤੇ ਪ੍ਰਧਾਨ ਜਰਨੈਲ ਸਿੰਘ ਖਿੰਡਾ ਜਰਨਲ ਸੈਕਟਰੀ ਗੁਰਪ੍ਰੀਤ ਸਿੰਘ ਸੀਨੀਅਰ ਵਾਈਸ ਪ੍ਰਧਾਨ ਜਵਿੰਦਰ ਸਿੰਘ ਕੈਸ਼ੀਅਰ ਸੁਰਿੰਦਰ ਬੱਬੂ ਜਸਵੰਤ ਸਿੰਘ ਡੈਲੀਗੇਟ ਜਸਵੀਰ ਸਿੰਘ ਪੀ ਆਰ ਓ ਦਲਜੀਤ ਸਿੰਘ ਜਤਿੰਦਰ ਸਿੰਘ ਕੁਨਾਲ ਸੂਦ ਰਾਜਾ ਨਾਇਰ ਸਤਨਾਮ ਸਿੰਘ ਰਾਜਵੰਤ ਸਿੰਘ ਹਰਪਿੰਦਰ ਸਿੰਘ ਚਰਨਜੀਤ ਸਿੰਘ ਵੀ ਮੌਜੂਦ ਰਹੇ।