ਫੈਡਰਲ ਚੋਣਾਂ ਲਈ ਉਮੀਦਵਾਰਾਂ ਵਲੋਂ ਸਰਗਰਮੀਆਂ ਸਿਖ਼ਰਾਂ ‘ਤੇ

ਕੈੈੈੈਨੇਡਾ, ਕੈਲਗਰੀ – (ਹਰਜਿੰਦਰ ਛਾਬੜਾ) : ਕੈਨੇਡਾ ਵਿਚ ਸੰਸਦੀ ਚੋਣਾਂ ਲਈ ਸਾਰੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਸਿਖ਼ਰਾਂ ‘ਤੇ ਹੈ ਅਤੇ ਕਈ ਖੇਤਰਾਂ ‘ਚ ਪੰਜਾਬੀ ਉਮੀਦਵਾਰਾਂ ਵਿਚ ਸਿੱਧੇ ਮੁਕਾਬਲੇ ਹੋਣਗੇ। ਕਾਗ਼ਜ਼ਾਂ ਦੀ ਪੜਤਾਲ ਤੋਂ ਬਾਅਦ ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਵਲੋਂ ਸਾਰੇ 338 ਹਲਕਿਆਂ ਵਿਚ ਉਮੀਦਵਾਰਾਂ ਦੀ ਸੂਚੀ ਪ੍ਰਕਾਸ਼ਿਤ ਕਰਕੇ ਬਕਾਇਦਾ ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਵੀ ਭੇਜ ਦਿੱਤੀ ਹੈ। ਵੱਖ-ਵੱਖ ਹਲਕਿਆਂ ਵਿਚ ਉਮੀਦਵਾਰਾਂ ਦੀ ਸਰਗਰਮੀ ਤੋਂ ਸਪਸ਼ਟ ਹੋ ਰਿਹਾ ਹੈ ਕਿ ਇਸ ਵਾਰ ਦੇਸ਼ ਭਰ ਵਿਚ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਗਿਣਤੀ 70 ਦੇ ਕਰੀਬ ਹੈ। ਜਿਨ੍ਹਾਂ ਵਿਚ ਬਹੁ-ਗਿਣਤੀ ਪੰਜਾਬੀ ਮੂਲ ਦੇ ਉਮੀਦਵਾਰ ਹਨ। ਭਾਰਤੀ ਮੂਲ ਦੀਆਂ ਔਰਤਾਂ ਦੀ ਵੀ ਗਿਣਤੀ ਇਸ ਵਾਰ ਦਰਜਨ ਤੋਂ ਵੱਧ ਹੈ।

ਅਲਬਰਟਾ, ਦੱਖਣੀ ਬ੍ਰਿਟਿਸ਼ ਕੋਲੰਬੀਆ ਅਤੇ ਦੱਖਣੀ ਉਂਟਾਰੀਓ ਦੇ ਵੱਡੇ ਸ਼ਹਿਰੀ ਖੇਤਰਾਂ ਵਿਚ ਭਾਰਤੀ ਮੂਲ ਅਤੇ ਵਿਸ਼ੇਸ਼ ਤੌਰ ‘ਤੇ ਪੰਜਾਬੀ ਉਮੀਦਵਾਰਾਂ ਦੇ ਆਪਸੀ ਸਿੱਧੇ ਮੁਕਾਬਲੇ ਹੋਣਗੇ। ਪੰਜਾਬੀ ਅਤੇ ਭਾਰਤੀ ਮੂਲ ਦੇ ਉਮੀਦਵਾਰਾਂ ਵਿਚ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਅਮਰਜੀਤ ਸੋਹੀ, ਜਸਰਾਜ ਸਿੰਘ ਹੱਲਣ, ਹੈਰੀ ਢਿੱਲੋਂ, ਜਗਮੀਤ ਸਿੰਘ, ਰਣਦੀਪ ਸਿੰਘ ਸਰਾਏ, ਰਮੇਸ਼ਵਰ ਸੰਘਾ, ਸੁੱਖ ਧਾਲੀਵਾਲ, ਜਤਿੰਦਰ ਸਿੰਘ ਜਤੀ ਸਿੱਧੂ, ਗਗਨ ਸਿਕੰਦ, ਟਿੱਮ ਉਪਲ, ਰਨਦੀਪ ਸਿੰਘ ਸਰਾਏ, ਬੌਬ ਸਰੋਆ, ਰਾਜ ਸੈਣੀ, , ਬਲਜੀਤ ਸਿੰਘ ਬਾਵਾ, ਸ਼ਿੰਦਰ ਪੁਰੇਵਾਲ, ਜੈਗ ਸਹੋਤਾ, ਸਰਜੀਤ ਸਿੰਘ ਸਰਾਂ, ਹਰਪ੍ਰੀਤ ਸਿੰਘ, ਹਰਜੀਤ ਸਿੰਘ ਗਿੱਲ, ਜਸਵਿੰਦਰ ਸਿੰਘ ਦਿਲਾਵਰੀ, ਅਰਪਨ ਖੰਨਾ, ਹਰਜੀਤ ਸਿੰਘ ਗਿੱਲ, ਰਮਨਦੀਪ ਸਿੰਘ ਬਰਾੜ, ਮੁਰਾਰੀ ਲਾਲ ਥਾਪਲਿਅਲ, ਹਰਪ੍ਰੀਤ ਸਿੰਘ, ਮਨਿੰਦਰ ਸਿੱਧੂ, ਗੁਰਚਰਨ ਸਿੰਘ ਸਿੱਧੂ, ਗੁਰੰਦਰ ਸਿੰਘ ਗਿੱਲ, ਸਰਨਜੀਤ ਸਿੰਘ, ਸਨੀ ਅਟਵਾਲ, ਗੌਰਵ ਵਾਲੀਆ ਅਤੇ ਹੋਰ ਸ਼ਾਮਿਲ ਹਨ। ਐਡਮਿੰਟਨ ਮਿੱਲਵੁੱਡਜ਼ ਹਲਕੇ ‘ਚ ਲਿਬਰਲ ਅਮਰਜੀਤ ਸੋਹੀ (ਮੌਜੂਦਾ ਮੰਤਰੀ) ਅਤੇ ਕੰਜ਼ਰਵੇਟਿਵ ਟਿਮ ਉਪਲ (ਸਾਬਕਾ ਮੰਤਰੀ) ਦੀ ਟੱਕਰ ਸਖ਼ਤ ਬਣ ਰਹੀ ਹੈ ਕਿਉਂਕਿ 2015 ਵਿਚ ਵੀ ਉਸ ਹਲਕੇ ‘ਚ ਜਿੱਤ-ਹਾਰ ਦਾ ਫ਼ੈਸਲਾ 92 ਵੋਟਾਂ ਦੇ ਫ਼ਰਕ ਨਾਲ ਹੋਇਆ ਸੀ। ਭਾਵੇਂ ਕਿ ਉਥੇ ਵੋਟਾਂ ਦੀ ਗਿਣਤੀ ਮੁੜ ਕਰਵਾਈ ਗਈ ਸੀ ਪਰ ਟਿਮ ਉਪਲ ਨੂੰ ਹਾਰ ਕਬੂਲਣੀ ਪਈ ਸੀ।

ਬੀਬੀਆਂ ਵਿਚ ਵੱਖ-ਵੱਖ ਪਾਰਟੀਆਂ ਤੋਂ ਬਰਦੀਸ਼ ਚੱਗਰ, ਅੰਜੂ ਢਿੱਲੋਂ, ਸੋਨੀਆ ਸਿੱਧੂ, ਰੂਬੀ ਸਹੋਤਾ, ਕਮਲ ਖਹਿਰਾ, ਨੀਲਮ ਬਰਾੜ, ਨਿਰਮਲਾ ਨਾਇਡੂ, ਰਮੋਨਾ ਸਿੰਘ, ਮਨਦੀਪ ਕੌਰ, ਨਵਜੀਤ ਕੌਰ ਬਰਾੜ, ਸਰਬਜੀਤ ਕੌਰ, ਨੈਂਸੀ ਘੁੰਮਣ, ਪਵਨਜੀਤ ਗੋਸਲ, ਅਨੀਤਾ ਅਨੰਦ ਅਤੇ ਨਿੱਕੀ ਕੌਰ ਚਰਚਿਤ ਹਨ। ਲਿਬਰਲ ਉਮੀਦਵਾਰ ਨੀਲਮ ਬਰਾੜ ਦਾ ਬਰਨਬੀ ਸਾਊਥ ਹਲਕੇ ਵਿਚ ਐਨ.ਡੀ.ਪੀ. ਆਗੂ ਜਗਮੀਤ ਸਿੰਘ ਨਾਲ ਸਿੱਧਾ ਮੁਕਾਬਲਾ ਹੈ। ਬਰੈਂਪਟਨ, ਸਰੀ, ਕੈਲਗਰੀ ਅਤੇ ਐਡਮਿੰਟਨ ਸ਼ਹਿਰਾਂ ਅਤੇ ਆਸਪਾਸ ਦੀਆਂ ਸੀਟਾਂ ‘ਤੇ ਕੁਝ ਸਖ਼ਤ ਮੁਕਾਬਲੇ ਬਣਦੇ ਜਾ ਰਹੇ ਹਨ, ਜਿੱਥੇ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ) ਦੇ ਉਮੀਦਵਾਰਾਂ ਨੂੰ ਆਪਣੇ ਆਗੂ ਜਗਮੀਤ ਸਿੰਘ ਕਰਕੇ ਕੈਨੇਡੀਅਨ ਸਿੱਖਾਂ ਦੀ ਕੁਝ ਹਮਦਰਦੀ ਵੋਟ ਮਿਲਣ ਦੀ ਆਸ ਹੈ। ਸਰੀ ‘ਚ 9 ਅਤੇ ਬਰੈਂਪਟਨ ‘ਚ ਕੁਲ ਪੰਜ ਹਲਕੇ ਹਨ।

ਦੇਸ਼ ਦੀ ਰਾਜਨੀਤੀ ‘ਚ ਭਾਵੇਂ ਬੀਤੇ 25 ਕੁ ਸਾਲਾਂ ਦੌਰਾਨ ਸਿੱਖਾਂ ਨੇ ਸਫ਼ਲਤਾ ਦੇ ਵੱਡੇ ਝੰਡੇ ਗੱਡੇ ਹਨ ਪਰ ਸਮੇਂ ਦੇ ਚੱਲਦਿਆਂ ਹੁਣ ਹਰੇਕ ਪੱਧਰ ਦੀਆਂ ਚੋਣਾਂ ਮੌਕੇ ਗੁਜਰਾਤੀ ਅਤੇ ਮੁਸਲਿਮ ਭਾਈਚਾਰੇ ਦੇ ਉਮੀਦਵਾਰਾਂ ਅਤੇ ਵੋਟਰਾਂ ਦੀ ਗਿਣਤੀ ਜ਼ਿਕਰਯੋਗ ਹੋਣ ਲੱਗ ਪਈ ਹੈ। ਭਾਰਤੀ ਮੂਲ ਦੇ ਉਮੀਦਵਾਰਾਂ ਦੀ ਪਹਿਲੀ ਪਸੰਦ ਲਿਬਰਲ ਜਾਂ ਕੰਜ਼ਰਵੇਟਿਵ ਪਾਰਟੀ ਹੁੰਦੀ ਹੈ ਪਰ ਹੋਰਨਾਂ ਪਾਰਟੀਆਂ ਨੂੰ ਵੀ ਕੋਈ ਘਾਟ ਨਹੀਂ ਹੈ। ਇਸ ਸਮੇਂ ਕੈਨੇਡਾ ਵਿਚ ਮਾਨਤਾ ਪ੍ਰਾਪਤ ਕੁਲ 21 ਰਾਜਨੀਤਕ ਪਾਰਟੀਆਂ ਹਨ ਪਰ ਚੋਣ ਪ੍ਰਚਾਰ ਦੌਰਾਨ ਚਰਚਾ ਵਿਚ ਮਹਿਜ਼ ਪੰਜ ਹਨ ਜਿਨ੍ਹਾਂ ‘ਚ ਲਿਬਰਲ, ਕੰਜ਼ਰਵੇਟਿਵ, ਐਨ.ਡੀ.ਪੀ., ਗਰੀਨ ਅਤੇ ਇਕ ਸਾਲ ਪੁਰਾਣੀ ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ. ਪੀ. ਸੀ.) ਸ਼ਾਮਿਲ ਹਨ। ਕਿਊਬਕ ਵਿਚ ਖੇਤਰੀ ਪਾਰਟੀ ਬਲਾਕ ਕਿਊਬਕ ਦੀ ਚਰਚਿਤ ਹੈ ਪਰ ਉਥੇ ਇਸ ਵਾਰ ਲਿਬਰਲ ਪਾਰਟੀ ਦਾ ਹੱਥ ਉਪਰ ਦੱਸਿਆ ਜਾ ਰਿਹਾ ਹੈ

Previous articleਸ਼ਹੀਦੇ ਆਜ਼ਮ ਭੱਗਤ ਸਿੰਘ ਦੇ ਜਨਮ ਦਿਵਸ ਨੂੰ ਸਮੱਰਪਤ ਤੀਜਾ ਦੋ ਦਿਨਾਂ ਬਲੱਡ ਡੁਨੇਸ਼ਨ ਕੈਂਪ  
Next articleLearn to build the future of our mission from the Life of Manywar Kansiram