ਫੁਟਬਾਲ ਮੈਚ ਦੌਰਾਨ ਜਾਣ-ਬੁੱਝ ਕੇ ਖੰਘਣ ਵਾਲੇ ਨੂੰ ਦਿਖਾਇਆ ਜਾਵੇਗਾ ਲਾਲ ਕਾਰਡ

ਜ਼ਿਊਰਿਖ (ਸਮਾਜ ਵੀਕਲੀ) : ਫੁੱਟਬਾਲ ਖਿਡਾਰੀ ਮੈਚ ਦੌਰਾਨ ਜੇ ਕਿਸੇ ਹੋਰ ਖਿਡਾਰੀ ਜਾਂ ਅਧਿਕਾਰੀ ਕੋਲ ਖੜ੍ਹ ਕੇ ਜਾਣ ਬੁੱਝ ਕੇ ਖੰਘਦਾ ਹੈ ਤਾਂ ਉਸ ਨੂੰ ਲਾਲ ਕਾਰਡ ਦਿਖਾਇਆ ਜਾ ਸਕਦਾ ਹੈ। ਅੰਤਰਰਾਸ਼ਟਰੀ ਫੁੱਟਬਾਲ ਐਸੋਸੀਏਸ਼ਨ ਬੋਰਡ (ਆਈਐਫਏਬੀ) ਨੇ ਕਰੋਨਾ ਵਾਇਰਸ ਮਹਾਮਾਰੀ ਦੇ ਬਾਅਦ ਆਪਣੇ ਦਿਸ਼ਾ ਨਿਰਦੇਸ਼ਾਂ ਨੂੰ ਅੱਪਡੇਟ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਨਵੇਂ ਨਿਯਮ ਮੁਤਾਬਕ ਹਾਲਾਂਕਿ ਸਿਰਫ ਉਦੋਂ ਹੀ ਕਿਸੇ ਖਿਡਾਰੀ ਨੂੰ ਲਾਲ ਕਾਰਡ ਦਿਖਾ ਸਕਦਾ ਹੈ ਜਦੋਂ ਉਸ ਨੂੰ ਯਕੀਨ ਹੋ ਜਾਵੇ ਕਿ ਖਿਡਾਰੀ ਜਾਣ-ਬੁੱਝ ਖੰਘ ਰਿਹਾ ਹੈ। ਰੈਫਰੀ ਕੋਲ ਅਧਿਕਾਰ ਹੋਵੇਗਾ ਕਿ ਉਹ ਖਿਡਾਰੀ ਨੂੰ ਪੀਲਾ ਕਾਰਡ ਵੀ ਦਿਖਾ ਸਕਦਾ ਹੈ।

Previous articleਆਈਪੀਐੱਲ ’ਚੋਂ ਬਾਹਰ ਹੋ ਸਕਦੀ ਹੈ ਵੀਵੋਆਈਪੀਐੱਲ ’ਚੋਂ ਬਾਹਰ ਹੋ ਸਕਦੀ ਹੈ ਵੀਵੋ
Next articleCongress party’s ‘Contribution’ to build Ram Temple in Ayodhya