ਫੀਫਾ ਅੰਡਰ-17 (ਲੜਕੀਆਂ) ਵਿਸ਼ਵ ਕੱਪ ਅਗਲੇ ਸਾਲ 17 ਫਰਵਰੀ ਤੋਂ

ਨਵੀਂ ਦਿੱਲੀ (ਸਮਾਜਵੀਕਲੀ) :  ਕਰੋਨਾ ਕਾਰਨ ਮੁਲਤਵੀ ਕੀਤਾ ਫੀਫਾ ਅੰਡਰ -17 (ਲੜਕੀਆਂ) ਵਿਸ਼ਵ ਕੱਪ ਅਗਲੇ ਸਾਲ 17 ਫਰਵਰੀ ਤੋਂ 7 ਮਾਰਚ ਤੱਕ ਭਾਰਤ ਵਿਚ ਹੋਵੇਗਾ। ਵਿਸ਼ਵ ਦੀ ਫੁੱਟਬਾਲ ਦੀ ਸਭ ਤੋਂ ਵੱਡੀ ਸੰਸਥਾ ਫੀਫਾ ਨੇ ਫੈਸਲਾ ਕੀਤਾ ਹੈ ਕਿ ਇਹ ਵਿਸ਼ਵ ਕੱਪ ਪਹਿਲਾਂ ਇਸ ਸਾਲ 2 ਤੋਂ 21 ਨਵੰਬਰ ਤੱਕ ਹੋਣਾ ਸੀ। ”ਫੀਫਾ ਨੇ ਐਲਾਨ ਕੀਤਾ ਕਿ 1 ਜਨਵਰੀ 2003 ਨੂੰ ਜਾਂ ਇਸ ਤੋਂ ਬਾਅਤ ਦੇ 31 ਦਸੰਬਰ 2005 ਨੂੰ ਜਾਂ ਇਸ ਤੋਂ ਪਹਿਲਾਂ ਜਨਮੇ ਖਿਡਾਰੀ ਇਸ ਵਿੱਚ ਹਿੱਸਾ ਲੈ ਸਕਦੇ ਹਨ। ਵਿਸ਼ਵ ਕੱਪ ਵਿੱਚ 16 ਟੀਮਾਂ ਭਾਗ ਲੈਣਗੀਆਂ ਅਤੇ ਮੈਚ ਕੋਲਕਾਤਾ, ਗੁਹਾਟੀ, ਭੁਵਨੇਸ਼ਵਰ, ਅਹਿਮਦਾਬਾਦ ਅਤੇ ਨਵੀਂ ਮੁੰਬਈ ਹੋਣਗੇ।

Previous articleਹੋ ਸਕਦੈ ਕਰੋਨਾ ਰੋਕੂ ਟੀਕਾ ਕਦੇ ਨਾ ਆਏ: ਬੌਰਿਸ ਜੌਹਸਨ
Next articleChinese mainland reports 7 new confirmed COVID-19 cases