ਫਾਹਾ ਈ ਵੱਢ ਦਿਓ…

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਲਓ ਬਈ ਝੰਡੇ ਈ ਗੱਡ ਦਿਓ,
ਲੋਕੋ ਹੁਣ ਤੁਸੀਂ ਫਾਹਾ ਈ ਵੱਢ ਦਿਓ।
ਆਉਣ ਵਾਲੀਆਂ ਵੋਟਾਂ ਦੇ ਵਿੱਚ,
ਮੋਦੀ ਵਾਲਾ ਕੰਡਾ ਈ ਕੱਢ ਦਿਓ।
ਲਓ ਬਈ…..
ਨੀਂ ਇਹ ਮੋਦੀ ਬੜਾ ਹੀ ਮਾੜਾ,
ਇਹਨੇ ਕਰਿਆ ਦੇਸ਼ ਦਾ ਕਬਾੜਾ।
ਆਪਸ ਦੇ ਵਿੱਚ ਲੋਕ ਲੜਾ ‘ਤੇ,
ਪਾਇਆ ਧਰਮਾਂ ਜਾਤਾਂ ਦਾ ਪੁਆੜਾ।
ਭੁੱਲ ਨਾਂ ਜਾਇਓ ਘੀਸੀਆਂ ਕੱਢੀਆਂ,
ਇਹਦਾ ਹੁਣ ਖਹਿੜ੍ਹਾ ਈ ਛੱਡ ਦਿਓ।
ਲਓ ਬਈ…
ਸਾਰਾ ਕੁੱਝ  ਇਹ ਵੇਚ ਕੇ ਖਾ ਲਿਆ,
ਦੇਸ਼ ਅਮੀਰਾਂ ਹੱਥ ਫੜਾ ਗਿਆ।
ਜਿਸ ਤੇ ਪੂਰਾ ਕੁਨਬਾ ਪਲ਼ਦਾ,
ਕਿਸਾਨੀ ਨੂੰ ਇਹ ਥੱਲੇ ਲਾ ਗਿਆ।
ਹੁਣ ਜੇ ਬੱਚਦੀ ਜਾਨ ਬਚਾ ਲਓ,
ਇਹਨੂੰ ਬੱਸ ਕਰ ਈ ਅੱਡ ਦਿਓ।
ਲਓ ਬਈ…
ਏਹਨੇ ਨਾਂ ਕੋਈ ਲੈਣਾ ਦੇਣਾ,
ਮਰੇ ਨੂੰ ਮਾਰ ਹੋਰ ਇਸ ਦੇਣਾ।
ਜੇ ਤੁਸਾਂ ਹੈ ਸੌਖਾ ਜੀਵਨ ਜੀਣਾ,
ਮੰਨ ਲਓ ਫ਼ੇਰ ‘ਮਨਜੀਤ’ ਦਾ ਕਹਿਣਾ।
ਇਹਨੂੰ ਸਮਝ ਨਾਂ ਏਦਾ ਆਉਣੀ,
ਇਹਦੇ  ਤਾਂ ਤੋੜ ਈ ਹੱਡ ਦਿਓ।
ਲਓ ਬਈ ਝੰਡੇ ਈ ਗੱਡ ਦਿਓ,
ਲੋਕੋ ਤੁਸੀਂ ਹੁਣ ਫਾਹਾ ਈ ਵੱਢ ਦਿਓ।
ਆਉਣ ਵਾਲੀਆਂ ਵੋਟਾਂ ਦੇ ਵਿੱਚ,
ਮੋਦੀ ਵਾਲਾ ਕੰਡਾ ਈ ਕੱਢ ਦਿਓ।
ਮਨਜੀਤ ਕੌਰ 
ਸ਼ੇਰਪੁਰ ਲੁਧਿਆਣਾ।
ਦਸੰ:9464633059
Previous articleMexican police rescue 87 migrants locked in house
Next articleChina’s new 5-yr wine tariffs not ok: Aus PM