‘ਫਾਦਰਜ਼ ਡੇਅ’ ਮੌਕੇ ਅੱਜ ਇਕ ਸਾਲ ਦੇ ਦਾਮਿਨ ਤੇ ਚਾਰ ਸਾਲਾ ਉਬ੍ਹਾਨ ਨੇ ਆਪਣੇ ਪਿਤਾ ਜੰਮੂ ਕਸ਼ਮੀਰ ਪੁਲੀਸ ਦੇ ਅਧਿਕਾਰੀ ਅਰਸ਼ਦ ਅਹਿਮਦ ਖ਼ਾਨ ਨੂੰ ਗੁਆ ਦਿੱਤਾ। ਏਮਜ਼ (ਦਿੱਲੀ) ਤੋਂ ਅੱਜ ਜਦ ਇੱਥੇ ਖ਼ਾਨ ਦੀ ਦੇਹ ਪੁਲੀਸ ਲਾਈਨ ਲਿਆਂਦੀ ਗਈ ਤਾਂ ਮਾਹੌਲ ਕਾਫ਼ੀ ਗ਼ਮਗੀਨ ਹੋ ਗਿਆ। ਚਾਰ ਸਾਲਾ ਬੱਚਾ ਇਸ ਸਾਰੇ ਵਰਤਾਰੇ ਨੂੰ ਸਮਝਣ ਤੋਂ ਅਸਮਰੱਥ ਸੀ ਤੇ ਹਾਜ਼ਰ ਲੋਕਾਂ ਦੀ ਅੱਖਾਂ ਨਮ ਹੋ ਗਈਆਂ। ਆਖ਼ਰੀ ਰਸਮਾਂ ਮੌਕੇ ਉਸ ਨੂੰ ਉਸ ਦੇ ਮਾਮੇ ਨੇ ਗੋਦੀ ਚੁੱਕਿਆ ਹੋਇਆ ਸੀ। ਮਗਰੋਂ ਬੱਚੇ ਨੇ ਇਕ ਹੋਰ ਪੁਲੀਸ ਅਧਿਕਾਰੀ ਦੇ ਨਾਲ ਸ਼ਹੀਦ ਪਿਤਾ ਤੇ ਤਾਬੂਤ ’ਤੇ ਫੁੱਲ ਭੇਟ ਕੀਤੇ ਤੇ ਆਖ਼ਰੀ ਸਲੂਟ ਵੀ ਮਾਰਿਆ। ਇਸ ਮੌਕੇ ਸੂਬਾ ਪੁਲੀਸ ਦੇ ਵੱਡੇ ਅਧਿਕਾਰੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਖ਼ਾਨ ਲੰਘੇ ਬੁੱਧਵਾਰ ਅਨੰਤਨਾਗ ਵਿਚ ਹੋਏ ਅਤਿਵਾਦੀ ਹਮਲੇ ਵਿਚ ਜ਼ਖ਼ਮੀ ਹੋ ਗਿਆ ਸੀ।
INDIA ‘ਫਾਦਰਜ਼ ਡੇਅ’ ਮੌਕੇ ਦਾਮਿਨ ਤੇ ਉਬ੍ਹਾਨ ਨੇ ਪਿਤਾ ਨੂੰ ਗੁਆਇਆ