ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਸ ਏ ਬੋਬੜੇ ਨੇ ਵਕੀਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਲਿਸਟਿੰਗ ਤੇ ਸੁਣਵਾਈ ਲਈ ਕੇਸ ਲਵਾਉਣ ਲਈ ਪਹਿਲਾਂ ਸੁਪਰੀਮ ਕੋਰਟ ਦੇ ਰਜਿਸਟਰਾਰ ਨਾਲ ਵਿਚਾਰ ਵਟਾਂਦਰਾ ਕਰਨ ਨਾ ਕਿ ਅਜਿਹੀਆਂ ਪਟੀਸ਼ਨਾਂ ਉੱਤੇ ਸੁਣਵਾਈ ਲਈ ਅਦਾਲਤ ਵਿੱਚ ਆ ਕੇ ਦਲੀਲਾਂ ਦੇਣ। ਜ਼ਿਕਰਯੋਗ ਹੈ ਕਿ ਜਸਟਿਸ ਬੋਬੜੇ ਰੋਜ਼ਾਨਾਂ ਦੀ ਸੁਣਵਾਈ 10:30 ਵਜੇ ਸ਼ੁਰੂ ਕਰਨ ਤੋਂ ਪਹਿਲਾਂ ਤੁਰੰਤ ਸੁਣਵਾਈ ਲਈ ਆਈਆਂ ਪਟੀਸ਼ਨਾਂ ਉੱਤੇ ਸੁਣਵਾਈ ਕਰਦੇ ਰਹੇ ਹਨ। ਵਕੀਲ ਆਮ ਤੌਰ ਉੱਤੇ ਸੁਪਰੀਮ ਕੋਰਟ ਦੀ ਪ੍ਰਥਮ ਕੋਰਟ ਜੋ ਕਿ ਚੀਫ ਜਸਟਿਸ ਦੀ ਅਗਵਾਈ ਵਿੱਚ ਲੱਗਦੀ ਹੈ, ਵਿੱਚ ਤੁਰੰਤ ਸੁਣਵਾਈ ਲਈ ਪਟੀਸ਼ਨ ਦਾਇਰ ਕਰ ਦਿੰਦੇ ਸਨ।
INDIA ਫ਼ੌਰੀ ਸੁਣਵਾਈ ਲਈ ਵਕੀਲ ਪਹਿਲਾਂ ਰਜਿਸਟਰਾਰ ਨਾਲ ਕੇਸ ਵਿਚਾਰਨ: ਬੋਬੜੇ