ਫ਼ੈਸਲੇ ਕਈ ਵਾਰੀ,ਫਾਸਲੇ ਬਣ ਜਾਂਦੇ ਨੇ,

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਫ਼ੈਸਲੇ ਕਈ ਵਾਰੀ ,ਫਾਸਲੇ ਬਣ ਜਾਂਦੇ ਨੇ,
ਰੋਗ ਵਿਛੋੜੇ ਵਾਲੇ ,ਅੰਦਰੋ ਵੱਢ ਕੇ ਖਾਂਦੇ ਨੇ।

ਫਿਕਰਾਂ ਵਿੱਚ ਲੰਘੇ ਜਵਾਨੀ ਗਰੀਬ ਦੀ ,
ਮੁੱਲ ਮੁਹੱਬਤਾਂ ਦਾ ਪੈਸੇ ਵਾਲੇ ਪਾਉਂਦੇ ਨੇ।

ਪਿਆਰ ਸੱਚਾ ਮਿਲੇ ਕਿਸਮਤ ਵਾਲੇ ਨੂੰ ,
ਟਿੱਚ ਜਾਣਦੀ ਹੀਰ,ਘੱਟ ਨਾ ਅੱਜ ਦੇ ਰਾਂਝੇ ਨੇ।

ਘਰ ਆਪਣੇ ਵੱਲ ਝਾਤੀ ਨਾ ਮਾਰਨ,
ਕੰਧਾ ਦੂਜੇ ਦੀਆਂ ਟੱਪਣ ਤੱਕ ਜਾਂਦੇ ਨੇ।

ਵਾਹ ਵਾਹ ਪੂਰੀ ਮਿਲਦੀ ਝੂਠ ਨੂੰ ਇੱਥੇ ,
ਕੁਲਵੀਰੇ ਸੱਚ ਨੂੰ ਗਲ ਤੋ ਫੜਕੇ ਢਾਹਦੇ ਨੇ ।

ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਣਖ ਖ਼ਾਤਰ ਪ੍ਰੇਮੀ ਜੋੜੇ ਦੀ ਹੱਤਿਆ
Next articleRahul slams govt after petrol became costlier than aviation fuel