“ਫ਼ਰਕ”

(ਸਮਾਜ ਵੀਕਲੀ)

ਮੈਂ ਖੁਸ਼ ਰਹਿ ਕੇ ਦੇਖਿਆ
ਖੁਦ ਨਾਲ ਕੁਝ ਚਿਰ ਬਹਿ ਕੇ ਦੇਖਿਆ
ਮੈਨੂੰ ਲੱਗਿਆ ਚੰਗਾ
ਜੋ ਸੱਚ ਸੀ ਮੈਂ ਖੁਦ ਨੂੰ ਕਹਿ ਕੇ ਦੇਖਿਆ
ਖੁਦ ਨੂੰ ਰਵਾਇਆ ਵੀ ਆ ਬਹੁਤ
ਤੇ ਕਈ ਵਾਰ ਸਮਝਾ ਕੇ ਦੇਖਿਆ
ਕੁਝ ਚੀਜ਼ਾਂ ਜੋ ਦਿਲ ਨੂੰ ਲੱਗੀਆਂ ਚੰਗੀਆਂ
ਉਹਨਾਂ ਵਿੱਚ ਸਮਾਂ ਬਿਤਾ ਕੇ ਦੇਖਿਆ
ਖੁਦ ਨੂੰ ਰਵਾ ਕੇ ਕਿਸੇ ਨੂੰ ਹਸਾ ਕੇ ਦੇਖਿਆ
ਮੈਨੂੰ ਲੱਗਿਆ ਸਭ ਤੋਂ ਚੰਗਾ
ਜਦ ਮੈਂ ਖੁਦ ਨੂੰ ਅਪਣਾ ਕੇ ਦੇਖਿਆ
ਕੋਈ ਫਰਕ ਨੀ ਪੈਂਦਾ
ਕਿਸੇ ਦੇ ਨਾਲ ਨਾ ਰਹਿਣ ਨਾਲ
ਸੱਚੀ!!
ਕੁਝ ਨੀ ਹੁੰਦਾ ਕਿਸੇ ਦੇ ਕੁਝ ਕਹਿਣ ਨਾਲ਼
ਮੈਂ ਸਮਾਂ ਵੀ ਬਹੁਤ ਹੋਰਾਂ ਪਿੱਛੇ ਗਵਾ ਕੇ ਦੇਖਿਆ
ਮੈਂਨੂੰ ਲੱਗਿਆ ਚੰਗਾ ਜਦੋਂ ਮੈਂ ਖੁਦ ਨੂੰ ਹਸਾ ਕੇ ਦੇਖਿਆ
ਸਮਾਂ ਕਿਸੇ ਦੇ ਲਈ ਰੁਕਦਾ ਨੀ
ਇਨਸਾਨ ਰੁਕ ਵੀ ਜਾਂਦਾ ਕਈ ਵਾਰ
ਪਰ ਖੌਰ੍ਹੇ ਕਿਉਂ ਝੁਕਦਾ ਨੀ ?
ਜਿੰਨਾ ਵੀ ਹੱਸ ਲਓ
ਇਹ ਗ਼ਮ ਅੱਖਾਂ ਚ ਦਿਖ ਈ ਜਾਂਦਾ
ਕਹਿੰਦੇ ਸੱਚ ਹੁੰਦਾ ਜੋ ਲੁਕਦਾ ਨੀ

ਮਿਸ਼ੂ 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ-ਬੋਲੀ ਵਿੱਚ ਸਾਹਿਤ ਸਿਰਜਣਾ ਸਰਲ ਵੀ ਅਤੇ ਸਹਿਜ ਵੀ: ਡਾ. ਇਕਬਾਲ ਸਿੰਘ ਸਕਰੌਦੀ
Next articleਅਭੁੱਲ ਯਾਦ