ਫਲੋਰਿਡਾ ਦੀ ਮਹਿਲਾ ਜੇਲ੍ਹ ਕੈਦੀਆਂ ਦੇ ਸੰਵਿਧਾਨਕ ਹੱਕਾਂ ਦੀ ਰਾਖੀ ’ਚ ਨਾਕਾਮ

ਓਕਾਲਾ (ਸਮਾਜ ਵੀਕਲੀ):ਸੰਘੀ ਤਫ਼ਤੀਸ਼ਕਾਰਾਂ ਨੇ ਆਪਣੀ ਇਕ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਫਲੋਰਿਡਾ ਦੀ ਮਹਿਲਾ ਜੇਲ੍ਹ, ਕੈਦੀ ਮਹਿਲਾਵਾਂ ਦੇ ਸੰਵਿਧਾਨਕ ਹੱਕਾਂ ਦੀ ਰਾਖੀ ਕਰਨ ਵਿੱਚ ਨਾਕਾਮ ਰਹੀ ਹੈ। ਰਿਪੋਰਟ ਮੁਤਾਬਕ ਮਹਿਲਾ ਕੈਦੀਆਂ ਨਾਲ ਜੇਲ੍ਹ ਸਟਾਫ਼ ਵੱਲੋਂ ਜਿਨਸੀ ਦੁਰਾਚਾਰ ਹੁੰਦਾ ਰਿਹਾ, ਪਰ ਜੇਲ੍ਹ ਪ੍ਰਸ਼ਾਸਨ ਨੇ ਪੀੜਤਾਂ ਦੀ ਸੁਰੱਖਿਆ ਲਈ ਕੁਝ ਨਹੀਂ ਕੀਤਾ। ਅਮਰੀਕੀ ਨਿਆਂ ਵਿਭਾਗ ਦੀ ਸਿਵਲ ਰਾਈਟਸ ਡਿਵੀਜ਼ਨ ਤੇ ਅਮਰੀਕੀ ਅਟਾਰਨੀ ਦਫ਼ਤਰ ਨੇ 36 ਸਫ਼ਿਆਂ ਦੀ ਆਪਣੀ ਰਿਪੋਰਟ ’ਚ ਕਿਹਾ ਕਿ ਇਹ ਗੱਲ ਮੰਨਣ ਦੇ ਕਈ ਵਾਜਬ ਕਾਰਨ ਹਨ ਕਿ ਉੱਤਰੀ ਫਲੋਰਿਡਾ ਦੇ ਲੋਵੈੱਲ ਕੋਰੈਕਸ਼ਨਲ ਇੰਸਟੀਚਿਊਟ ਵਿੱਚ ਸੰਵਿਧਾਨ ਦੀ ਅੱਠਵੀਂ ਸੋਧ ਦੀ ਉਲੰਘਣਾ ਹੋਈ ਹੈ। ਨਿਆਂ ਵਿਭਾਗ ਨੇ ਜੇਲ੍ਹ ਪ੍ਰਸ਼ਾਸਨ ਨੂੰ ਲਿਖਤੀ ਨੋਟਿਸ ਜਾਰੀ ਕੀਤਾ ਹੈ।

Previous articleਕਰਾਚੀ: ਫੈਕਟਰੀ ਧਮਾਕੇ ’ਚ ਅੱਠ ਮੌਤਾਂ, 30 ਜ਼ਖ਼ਮੀ
Next articleਟਰੰਪ ਵੱਲੋਂ ਕੋਵਿਡ- 19 ਰਾਹਤ ਬਿੱਲ ’ਤੇ ਹਸਤਾਖ਼ਰ ਨਾ ਕਰਨ ਦੇ ਸੰਕੇਤ