ਪੈਰਿਸ, ਫਰਾਸ ’ਚ ਤੇਜ ਹਵਾਵਾਂ ਦਾ ਕਹਿਰ ਜਾਰੀ ਜਿਸ ਕਾਰਨ ਦੇਸ਼ ’ਚ ਲਗਾਤਾਰ ਜਾ ਰਹੀਆ ਜਾਨਾਂ ਫਰਾਂਸ ‘ਚ ਜੂਨ-ਜੁਲਾਈ ਦੌਰਾਨ ਚੱਲੀਆਂ ਗਰਮ ਹਵਾਵਾਂ ਦੇ ਕਹਿਰ ਨਾਲ 1500 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਜਾਗਰੂਕਤਾ ਅਭਿਆਨ ਦੀ ਵਜ੍ਹਾ ਨਾਲ ਕਈ ਲੋਕਾਂ ਦੀ ਜਾਨ ਬਚ ਗਈ। ਦੇਸ਼ ਦੇ ਸਿਹਤ ਮੰਤਰੀ ਅਗਨੇਸ ਬੁਜੀਨ ਨੇ ਕਿਹਾ ਕਿ ਸਾਲਾਨਾ ਔਸਤ ਰੂਪ ਨਾਲ ਇਸ ਮੌਸਮ ‘ਚ ਹੋਣ ਵਾਲੀਆਂ ਮੌਤਾਂ ਤੋਂ 1000 ਮੌਤਾਂ ਜ਼ਿਆਦਾ ਹੋਈਆਂ। ਮਰਨ ਵਾਲਿਆਂ ‘ਚ ਅੱਧੇ ਤੋਂ ਵੱਧ 75 ਸਾਲ ਤੋਂ ਜ਼ਿਆਦਾ ਉਮਰ ਦੇ ਸਨ। ਉਨ੍ਹਾਂ ਦੱਸਿਆ ਕਿ ਇਸ ਸਾਲ ਫਰਾਂਸ ‘ਚ ਜੂਨ ਤੇ ਜੁਲਾਈ ਮਹੀਨੇ ‘ਚ ਰਿਕਾਰਡ 18 ਦਿਨ ਤਕ ਗਰਮ ਹਵਾਵਾਂ ਦਾ ਕਹਿਰ ਜਾਰੀ ਰਿਹਾ।
INDIA ਫਰਾਂਸ ‘ਚ ਗਰਮ ਹਵਾਵਾਂ ਦੇ ਕਹਿਰ ਨਾਲ 1500 ਮੋਤਾਂ