ਅਮਰੀਕੀ ਰਾਸ਼ਟਰਗਾਨ ਗਾ ਕੇ ਹਾਂਗਕਾਂਗ ‘ਚ ਟਰੰਪ ਤੋਂ ਮੰਗੀ ਗਈ ਮਦਦ

ਹਾਂਗਕਾਂਗ : ਅਮਰੀਕੀ ਰਾਸ਼ਟਰਗਾਨ ਗਾ ਕੇ ਹਾਂਗਕਾਂਗ ‘ਚ ਟਰੰਪ ਤੋਂ ਮੰਗੀ ਗਈ ਮਦਦ ਹਾਂਗਕਾਂਗ ਦੇ ਅੰਦੋਲਨ ‘ਚ ਐਤਵਾਰ ਨੂੰ ਨਵਾਂ ਚੈਪਟਰ ਜੁੜ ਗਿਆ। ਹਜ਼ਾਰਾਂ ਮੁਜ਼ਾਹਰਾਕਾਰੀਆਂ ਨੇ ਅਮਰੀਕੀ ਰਾਸ਼ਟਰਗਾਨ (ਸਟਾਰ ਸਪੈਂਜਲਡ ਬੈਨਰ) ਗਾਉਂਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਮਦਦ ਦੀ ਮੰਗ ਕੀਤੀ। ਕਿਹਾ ਕਿ ਉਨ੍ਹਾਂ ਨੂੰ ਚੀਨੀ ਸੱਤਾ ਤੋਂ ਮੁਕਤੀ ਦਿਵਾਓ। ਇਸ ਤੋਂ ਬਾਅਦ ਪੁਲਿਸ ਨੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਮਹਾਨਗਰ ਦੇ ਕਈ ਇਲਾਕਿਆਂ ‘ਚ ਟਕਰਾਅ ਸ਼ੁਰੂ ਹੋ ਗਿਆ। ਅਮਰੀਕਾ ਨੇ ਚੀਨ ਨੂੰ ਹਾਂਗਕਾਂਗ ਦੇ ਅੰਦੋਲਨ ਨਾਲ ਨਜਿੱਠਣ ‘ਚ ਸੰਜਮ ਦੀ ਅਪੀਲ ਕੀਤੀ ਹੈ। ਚੀਨ ਨੇ ਇਸ ਨੂੰ ਆਪਣਾ ਅੰਦਰੂਨੀ ਮਾਮਲਾ ਦੱਸਦੇ ਹੋਏ ਵਿਚੋਲਗੀ ਦੀ ਕਿਸੇ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਸ ਨੇ ਅਮਰੀਕਾ ਤੇ ਬਰਤਾਨੀਆ ਨੂੰ ਹਾਂਗਕਾਂਗ ਦੀ ਅਸ਼ਾਂਤੀ ਲਈ ਜ਼ਿੰਮੇਵਾਰ ਠਹਿਰਾਇਆ ਹੈ।

Previous articleਫਰਾਂਸ ‘ਚ ਗਰਮ ਹਵਾਵਾਂ ਦੇ ਕਹਿਰ ਨਾਲ 1500 ਮੋਤਾਂ
Next articleTreated world championship final like a fresh game: Sindhu