ਫਰਬਰੀ ਚ ਨਿਊਜ਼ੀਲੈਂਡ ਦੇ ਡਿਪਟੀ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਕਰਨਗੇ ਭਾਰਤ ਦੌਰਾ

 

ਆਕਲੈਂਡ, ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼ ਫਰਵਰੀ 2020 ਵਿਚ ਵਪਾਰ ਮੰਤਰੀ ਡੇਵਿਡ ਪਾਰਕਰ ਦੇ ਨਾਲ ਭਾਰਤ ਦਾ ਦੌਰਾ ਕਰਨਗੇ | ਨਵੀਂ ਗੱਠਜੋੜ ਸਰਕਾਰ ਦੇ  ਸਾਲ 2017 ਵਿਚ ਸੱਤਾ ਸੰਭਾਲਣ ਤੋਂ ਬਾਅਦ ਇਹ ਨਿਊਜ਼ੀਲੈਂਡ ਤੋਂ ਕਿਸੇ ਵੀ ਮੰਤਰੀ ਦੀ   ਭਾਰਤ ਦੀ ਪਹਿਲੀ ਯਾਤਰਾ ਹੋਵੇਗੀ।  ਹਾਲਾਂਕਿ, ਵੱਖ-ਵੱਖ ਸਮੇ ਵੱਖ ਵੱਖ ਦੇਸ਼ਾਂ ਵਿਚ ਦੋਵਾਂ ਦੇਸ਼ਾਂ ਦੇ ਪ੍ਰਧਾਨਮੰਤਰੀਆਂ ਸਮੇਤ ਮੰਤਰੀਆਂ  ਦਰਮਿਆਨ ਕਈ ਉੱਚ -ਪੱਧਰੀ ਗੱਲਬਾਤ ਅਤੇ ਮੀਟਿੰਗਾਂ ਹੋਈਆਂ ਹਨ।  ਨਿਊਜ਼ੀਲੈਂਡ ਦੀ ਰਾਜਧਾਨੀ ਵੇਲਿੰਗਟਨ ਵਿਖੇ ਭਾਰਤ ਦੇ ਹਾਈ ਕਮਿਸ਼ਨਰ ਦੁਆਰਾ ਆਯੋਜਿਤ ਕੀਤੇ ਗਏ ਭਾਰਤੀ ਗਣਤੰਤਰ ਦਿਵਸ ਸਮਾਗਮ ਦੇ ਮੌਕੇ ‘ਤੇ,  ਸੰਬੋਧਨ ਕਰਦਿਆਂ ਸ੍ਰੀ ਪੀਟਰਜ਼ ਨੇ ਮੰਨਿਆ ਕਿ ਭਾਰਤ ਨਿਊਜ਼ੀਲੈਂਡ ਲਈ ਇਕ ਮਹੱਤਵਪੂਰਣ ਸਥਾਨ ਰੱਖਦਾ ਹੈ । ਸਾਡੇ ਲਈ ਬਿਹਤਰ ਵਪਾਰਕ ਸੰਬੰਧ ਕਾਇਮ ਕਰਨ ਲਈ ਬਹੁਤ ਸਾਰੇ ਮੌਕੇ ਹਨ, ਇਸ ਲਈ ਮੇਰੇ ਸਹਿਯੋਗੀ ਵਪਾਰ ਮੰਤਰੀ ਡੇਵਿਡ ਪਾਰਕਰ ਅਤੇ   ਮੈਂ ਇਕ ਵਪਾਰਕ ਵਫਦ ਨਾਲ ਜਲਦ ਭਾਰਤ ਜਾਵਾਂਗਾ ।

ਇਸ ਮੌਕੇ ਡਿਪਟੀ  ਪ੍ਰਧਾਨ    ਮੰਤਰੀ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਆਪਸੀ ਲਾਭ ਲਈ ਦੋਵਾਂ ਅਰਥਚਾਰਿਆਂ ਵਿਚਾਲੇ ਵਧੇਰੇ ਸਹਿਯੋਗ ਪ੍ਰਾਪਤ ਕਰਨਾ ਚਾਹੁੰਦੇ ਹਨ | ਡਿਪਟੀ  ਪ੍ਰਧਾਨ    ਮੰਤਰੀ ਨੇ ਕਿਹਾ  ਕਿ ਸਾਡੇ ਕੋਲ ਬਹੁਤ ਸਾਰੇ ਟੀਚੇ ਹੋਣਗੇ, ਪਰ ਮੁਢਲਾ  ਇਕ ਇਹ ਹੈ ਕਿ ਅਸੀਂ ਦੋਵਾਂ ਦੇਸ਼  ਦਰਮਿਆਨ ਹੋਣ ਵਾਲੇ ਵਪਾਰ   ਲਈ    ਇਕ ਵਧੀਆ ਪਲੇਟਫਾਰਮ ਬਣਾਉਣਾ ਹੈ। ਦੁਨੀਆ ਨੂੰ ਸੁਖਾਵੇ ਵਪਾਰਕ ਸੰਬੰਧ, ਵਧੀਆ ਵਪਾਰ,  ਚੰਗੇ ਵਪਾਰ ਮਹੌਲ ਦੀ ਜ਼ਰੂਰਤ ਹੈ, ਅਤੇ ਇਹ ਹੀ ਸਾਡਾ ਉਦੇਸ਼ ਹੋਵੇਗਾਕਿ ਅਸੀ ਭਾਰਤ ਨਾਲ ਮਜਬੂਤ ਸਬੰਧ ਕਾਈਮ  ਕੀਤੇ ਜਾਣ।  ਉਹਨਾਂ ਕਿਹਾ 2018 ਵਿੱਚ, ਭਾਰਤ ਅਤੇ ਨਿਊਜ਼ੀਲੈਂਡ  ਦਰਮਿਆਨ ਦੁਵੱਲਾ ਵਪਾਰ 212  ਬਿਲੀਅਨ ਡਾਲਰ ਰਿਹਾ, ਜਿਸ ਨਾਲ ਭਾਰਤ  ਨਿਊਜ਼ੀਲੈਂਡ ਦਾ 11 ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣ ਗਿਆ। ਭਾਰਤ ਨੂੰ ਨਿਊਜ਼ੀਲੈਂਡ  ਪਦਾਰਥਾਂ ਦੀ ਬਰਾਮਦ ਵਿੱਚ  ਜ਼ਿਆਦਾਤਰ  ਲੱਕੜ  ਅਤੇ ਜੰਗਲਾਤ ਉਤਪਾਦ, ਖਣਿਜ , ਬਾਲਣ ਅਤੇ ਤੇਲ, ਲੱਕੜ ਦਾ ਮਿੱਝ, ਲੱਕੜ, ਖਾਣ ਵਾਲੇ ਫਲ ਸ਼ਾਮਿਲ ਹਨ |

ਜਦੋਂ ਕਿ ਨਿਊਜ਼ੀਲੈਂਡ  ਵਿੱਚ ਭਾਰਤੀ ਬਰਾਮਦ ਵਿੱਚ ਦਵਾਈਆਂ , ਕੀਮਤੀ ਧਾਤ ਅਤੇ ਰਤਨ, ਟੈਕਸਟਾਈਲ (ਕੱਪੜਾ )  ਅਤੇ ਮੋਟਰ ਵਾਹਨ ਸ਼ਾਮਲ  ਹਨ। ਸਿੱਖਿਆ ਅਤੇ ਸੈਰ ਸਪਾਟਾ ਸੇਵਾਵਾਂ ਇੱਕ ਮੁੱਖ  ਹਨ । ਪਿਛਲੇ ਪੰਜ ਸਾਲਾਂ ਵਿੱਚ ਭਾਰਤ ਤੋਂ ਆਏ ਸੈਲਾਨੀਆਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ ਅਤੇ ਹੁਣ ਇਹ ਸਾਲਾਨਾ 70,000 ਤੋਂ ਵੀ ਵੱਧ ਹੈ। ਜੋ ਭਾਰਤ ਤੋਂ ਨਿਊਜ਼ੀਲੈਂਡ ਚ ਘੁੰਮਣ ਆਏ। ਇਸ ਮੌਕੇ ਪੀਟਰ ਨੇ ਕਿਹਾ ਕਿ ਉਹ ਆਪਣੇ ਦੌਰੇ ਦੌਰਾਨ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ  ਫ੍ਰੀ ਟ੍ਰੇਡ  ਦੀ ਗੱਲ ਕਰਨਗੇ|

ਹਰਜਿੰਦਰ ਛਾਬੜਾ-ਪਤਰਕਾਰ 9592282333 

Previous articleChina coronavirus toll reaches 132, nearly 6,000 infected
Next articleSTEVENSON LEADS CALL TO ‘SAVE THE TOWERS’