ਸਿਰਸਾ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ

ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੀ ਰਾਊਜ ਐਵੇਨਿਊ ਕੋਰਟ ਵੱਲੋਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਪ੍ਰਬੰਧ ਨਾਲ ਜੁੜੇ ਇੱਕ ਕਥਿਤ ਘੁਟਾਲੇ ਦੇ ਮਾਮਲੇ ’ਚ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਹ ਮਾਮਲਾ 2013 ਵਿੱਚ ਟੈਂਟ ਲਾੲੇ ਜਾਣ ਵਿੱਚ ਗੜਬੜ ਨਾਲ ਸਬੰਧਤ ਹੈ।

ਇਹ ਕੇਸ ਸਰਨਾ ਧੜੇ ਨਾਲ ਜੁੜੇ ਭੁਪਿੰਦਰ ਸਿੰਘ ਵੱਲੋਂ ਦਾਇਰ ਕੀਤਾ ਗਿਆ ਹੈ। ਮਾਮਲੇ ਦੀ ਸੁਣਵਾਈ 21 ਨਵੰਬਰ ਨੂੰ ਹੋਵੇਗੀ। ਊੱਧਰ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਬਿੱਲਾਂ ਨੂੰ ਪ੍ਰਵਾਨਗੀ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਤੀ ਸੀ ਤੇ ਇਨ੍ਹਾਂ ਸਾਰੇ ਤੱਥਾਂ ਤੋਂ ਅਦਾਲਤ ਨੂੰ 9 ਨਵੰਬਰ ਨੂੰ ਜਾਣੂ ਕਰਵਾਇਆ ਜਾਵੇਗਾ। ਦੂਜੇ ਪਾਸੇ ਸਿਰਸਾ ਮੁਤਾਬਕ ਅਦਾਲਤ ਨੇ ਵੀ ਗੌਰ ਕੀਤਾ ਕਿ ਕੋਈ ਦੋਹਰੀ ਅਦਾਇਗੀ ਨਹੀਂ ਹੋਈ।

Previous articleਘੁਸਪੈਠ ਦੀ ਕੋਸ਼ਿਸ਼ ਕਰਦੇ ਤਿੰਨ ਅਤਿਵਾਦੀ ਹਲਾਕ, ਚਾਰ ਜਵਾਨ ਸ਼ਹੀਦ
Next articleਭਾਰਤ ਤੇ ਚੀਨ ਵੱਲੋਂ ਫ਼ੌਜੀ ਗੱਲਬਾਤ ਦਾ ਅੱਠਵਾਂ ਗੇੜ ਉਸਾਰੂ ਕਰਾਰ