ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੂੰ ਵਾਪਸ ਸੱਦਣਾ ਲੋਕਤੰਤਰ ’ਤੇ ਹਮਲਾ: ਕਾਂਗਰਸ

ਨਵੀਂ ਦਿੱਲੀ, ਸਮਾਜ ਵੀਕਲੀ: ਕਾਂਗਰਸ ਨੇ ਕੇਂਦਰ ਸਰਕਾਰ ਵੱਲੋਂ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਨੂੰ ਵਾਪਸ ਬੁਲਾਏ ਜਾਣ ਨੂੰ ਲੋਕਤੰਤਰ ਤੇ ਸਹਿਕਾਰੀ ਸੰਘਵਾਦ ’ਤੇ ਹਮਲਾ ਕਰਾਰ ਦਿੰਦਿਆਂ ਅੱਜ ਕਿਹਾ ਕਿ ਅਜਿਹੇ ਕਦਮਾਂ ਨਾਲ ਦੇਸ਼ ’ਚ ਅਰਾਜਕਤਾ ਪੈਦਾ ਹੋਵੇਗੀ। ਪਾਰਟੀ ਦੇ ਮੁੱਖ ਬੁਲਾਰੇ ਇਹ ਸਵਾਲ ਵੀ ਕੀਤਾ ਕਿ ਬੰਦੋਪਾਧਿਆਏ ਨੂੰ ਤਿੰਨ ਮਹੀਨੇ ਦੀ ਸੇਵਾ ਦਾ ਵਾਧਾ ਦੇਣ ਤੋਂ ਚਾਰ ਦਿਨ ਬਾਅਦ ਹੀ ਵਾਪਸ ਬੁਲਾਉਣ ਦਾ ਫ਼ੈਸਲਾ ਕਿਉਂ ਲਿਆ ਗਿਆ। ਉਨ੍ਹਾਂ ਇੱਕ ਬਿਆਨ ’ਚ ਕਿਹਾ, ‘ਮੋਦੀ ਸਰਕਾਰ ਵੱਲੋਂ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੂੰ ਮਨਮਰਜ਼ੀ ਨਾਲ ਵਾਪਸ ਸੱਦੇ ਜਾਣ ਨੇ ਸਾਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਇਹ ਇਸ ਮਾਅਨੇ ’ਚ ਹੋਰ ਵੀ ਗੰਭੀਰ ਹੈ ਕਿ ਚਾਰ ਦਿਨ ਪਹਿਲਾਂ ਮੋਦੀ ਸਰਕਾਰ ਨੇ ਹੀ ਮੁੱਖ ਸਕੱਤਰ ਦਾ ਸੇਵਾਕਾਲ ਤਿੰਨ ਮਹੀਨੇ ਲਈ ਵਧਾਇਆ ਸੀ।’

ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਕੇਂਦਰ ਦਾ ਇਹ ਕਦਮ ਲੋਕਤੰਤਰ ਤੇ ਸਹਿਕਾਰੀ ਸੰਘਵਾਦ ’ਤੇ ਹਮਲਾ ਹੈ ਤੇ ਅਜਿਹੇ ਕਦਮਾਂ ਨਾਲ ਦੇਸ਼ ਦੇਸ਼ ’ਚ ਅਰਾਜਕਤਾ ਫੈਲੇਗੀ। ਜੇਕਰ ਕੇਂਦਰ ਸਰਕਾਰ ਪਾਰਟੀ ਦੇ ਆਧਾਰ ’ਤੇ ਵੱਖ ਵੱਖ ਰਾਜਾਂ ਤੋਂ ਆਲ ਇੰਡੀਆ ਸਰਵਿਸਿਜ਼ ਦੇ ਅਧਕਾਰੀਆਂ ਨੂੰ ਵਾਪਸ ਸੱਦਣ ਦੀ ਇਜਾਜ਼ਤ ਦਿੱਤੀ ਗਈ ਤਾਂ ਕਾਨੂੰਨ ਪ੍ਰਬੰਧ ਤੇ ਸੰਵਿਧਾਨ ਦਾ ਪੂਰਾ ਢਾਂਚਾ ਢਹਿ-ਢੇਰੀ ਹੋ ਜਾਵੇਗਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਮਤਾ ਤੇ ਮੁੱਖ ਸਕੱਤਰ ਨੇ ਪ੍ਰਧਾਨ ਮੰਤਰੀ ਦਾ ਅਪਮਾਨ ਕੀਤਾ: ਸ਼ੁਵੇਂਦੂ
Next articleਮੈਂ ਤਾਂ ਰਾਜੇਵਾਲ ਨੂੰ ਬੋਲਣ ਨਹੀਂ ਦਿੱਤਾ: ਜਿਆਣੀ