ਪੱਕੇ ਰਿਹਾਇਸ਼ੀ ਸਰਟੀਫਿਕੇਟ ’ਚ ਤਬਦੀਲੀ ਦਾ ਕਰਾਂਗੇ ਵਿਰੋਧ: ਉਮਰ

ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਸੂਬੇ ਵਿਚ ਪੱਕੇ ਰਿਹਾਇਸ਼ੀ ਸਰਟੀਫਿਕੇਟ ਦੇਣ ਦੀ ਵਿਧੀ ਵਿਚ ਕਿਸੇ ਵੀ ਪ੍ਰਕਾਰ ਦੇ ਫੇਰਬਦਲ ਦਾ ਵਿਰੋਧ ਕਰੇਗੀ। ਉਹ ਉਨ੍ਹਾਂ ਖ਼ਬਰਾਂ ਦਾ ਹਵਾਲਾ ਦੇ ਰਹੇ ਸਨ,ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਗਵਰਨਰ ਐੱਸਪੀ ਮਲਿਕ ਦੀ ਅਗਵਾਈ ਵਾਲੀ ਪ੍ਰਸਾਸ਼ਕੀ ਕੌਂਸਲ ਜੰਮੂ ਕਸ਼ਮੀਰ ਵਿਚ ਆਬਾਦੀ ਦਾ ਸੰਤੁਲਨ ਵਿਗਾੜਨ ਲਈ ਯਤਨ ਕਰ ਰਹੀ ਹੈ ਅਤੇ ਸੂਬੇ ਦੇ ਵਿਸ਼ੇਸ਼ ਦਰਜੇ ਨੂੰ ਘਟਾ ਰਹੀ ਹੈ। ਉਨ੍ਹਾਂ ਨੇ ਇਸ ਸਬੰਧੀ ਗਵਰਨਰ ਨੂੰ ਪੱਤਰ ਵੀ ਲਿਖਿਆ ਹੈ। ਇਸ ਦੌਰਾਨ ਜੰਮੂ ਕਸ਼ਮੀਰ ਦੇ ਗਵਰਨਰ ਹਾਊਸ ਦੀ ਫੈਕਸ ਮਸ਼ੀਨ ਅਜੇ ਵੀ ਕੰਮ ਨਹੀਂ ਕਰ ਰਹੀ। ਇਹ ਉਦੋਂ ਪਤਾ ਲੱਗਾ ਜਦੋਂ ਉਮਰ ਅਬਦੁੱਲਾ ਨੇ ਗਵਰਨਰ ਨੂੰ ਇੱਕ ਪੱਤਰ ਭੇਜਣ ਦੀ ਕੋਸ਼ਿਸ਼ ਕੀਤੀ। ਉਮਰ ਨੇ ਟਵਿੱਟਰ ਉੱਤੇ ਇਹ ਪੱਤਰ ਸਾਂਝਾ ਕੀਤਾ ਹੈ।

Previous articleਕਰਤਾਰ ਲਾਂਘੇ ਦੀ ਤਰ੍ਹਾਂ ਹੋਰ ਰੂਟ ਖੋਲ੍ਹੇ ਜਾਣ: ਅਬਦੁੱਲਾ
Next articleਛੱਤੀਸਗੜ੍ਹ ’ਚ ‘ਰਾਖ਼ੀ ਵਿਦ ਖ਼ਾਕੀ’ ਮੁਹਿੰਮ ਨੇ ਬਣਾਇਆ ਗਿੰਨੀਜ਼ ਬੁੱਕ ਰਿਕਾਰਡ