(ਸਮਾਜ ਵੀਕਲੀ)
ਮੈਨੂੰ ਅੱਜ ਬਚਪਨ ਚੇਤੇ ਆ ਗਿਆ ਅੱਜ ਜਦੋ ਸਕੂਲ ਵਿੱਚ ਮੈ ਜਦੋ ਜਾਂਦੇ ਲਵੀ ਨੂੰ ਆਪਣੇ ਪਾਪਾ ਨਾਲ ਜਾਦੇ ਦੇਖਿਆ, ਜਦੋ ਮੈਨੂੰ ਮੇਰੇ ਪਾਪਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਮੇਰਾ ਦਾਖਲਾ ਪਹਿਲੀ ਪੱਕੀ ਵਿਚ ਕਰਵਾਇਆ ਸੀ , ਨਵੇ ਨਵੇ ਕੈਦੇ ਤੇ ਬੇਬੇ ਨੇ ਬੋਰੀ ਦਾ ਨਵਾਂ ਝੋਲਾ ਬਣਾ ਕੇ ਦਿੱਤਾ ਸੀ, ਤੇ ਇੱਕ ਪੱਚਰੇ ਨਾਲ ਘੜ ਕੇ ਦੋ ਕਲਮਾਂ ਦਿੱਤੀਆ ਸੀ, ਬਾਪੂ ਪਾਰਲੇਜੀ ਦੇ ਬਿਸਕੁੱਟ ਸੈਬਰ ਦੀ ਦੁਕਾਨ ਤੋ ਦਵਾ ਕੇ ਰੋਂਦਿਆਂ ਨੂੰ ਸਕੂਲ ਛੱਡ ਆਉਦਾ ਸੀ, ਪਹਿਲੀ ਕੱਚੀ ਪਾਸ ਹੋਣ ਦੀ ਖੁਸ਼ੀ ਵਾਹਲੀ ਸੀ,
ਮੈ ਤੇ ਮੇਰਾ ਜਮਾਤੀ ਗਗਨ ਚਾਉ ਚਾਈ ਵਿੱਚ ਹੱਥ ਵਿੱਚ ਫੱਟੀ ਫੜ ਤੇ ਮੋਢਿਆਂ ਵਿੱਚ ਝੋਲਾ ਲੈਕੇ ਭੱਜੇ ਸਕੂਲ ਜਾਦੇ ਸੀ, ਸਿਰ ਉਪਰੋ ਚੋਂਦਾ ਸਰੋਂ ਦਾ ਤੇਲ ,ਮੈ ਤੇ ਮੇਰਾ ਜਮਾਤੀ ਗਗਨ ਤੇ ਸਿਮਰਨ ਕੱਠੇ ਬੈਠ ਕੇ ਗਾਜਨੀ ਨਾਲ ਫੱਟੀਆ ਪੋਚਦੇ ਸੀ, ਸਕੂਲ ਨੂੰ ਜਾਣ ਵੇਲੇ ਕਦੇ ਨਾ ਕਦੇ ਅੱਗਾ ਪਿੱਛਾ ਹੋ ਜਾਂਦਾ ਸੀ ,ਪਰ ਸਕੂਲ ਤੋ ਆਉਦੀਆਂ ਇੱਕਦੂਜੇ ਦੀਆ ਜੋਟੀਆ ਫੜਕੇ ਆਉਦੇ ,ਗਗਨ ਮੈਨੂੰ ਪਹਿਲੀ ਕੱਚੀ ਤੋ ਹੀ ਤੰਗ ਕਰਦਾ ਸੀ,ਕਦੇ ਮੇਰੇਤੋ ਰੋਟੀ ਖੋਹ ਕੇ ਖਾ ਲੈਦਾ, ਕਦੇ ਮੇਰਾ ਬੈਠਣ ਆਲੀ ਬੋਰੀ ਖੋਹ ਲੈਦਾ, ਕਦੇ ਮੱਲੋ ਮੱਲੀ ਮੇਰੀ ਫੱਟੀ ਤੋ ਗਾਜਨੀ ਲਾ ਦਿੰਦਾ ,ਕਦੇ ਮੇਰੀ ਦਵਾਤ ਵਿੱਚੋਂ ਟੋਭਾ ਲਾ ਲੈਦਾ,
ਹਣ ਪੱਕੀ ਪਹਿਲੀ ਤੱਕ ਤਾਂ ਹੱਦ ਹੋ ਗਈ ਸੀ ਓਹਨੇ ਮੈਥੋਂ ਮੇਰੀ ਸੁੱਕੀ ਸਿਆਹੀ ਦੀਆ ਪੁੜੀਆਂ ਖੋ ਲਈਆ ,ਮੈ ਡਰਦੇ ਨੇ ਮਾਸਟਰ ਨੂੰ ਨਾ ਦੱਸਿਆ, ਕਿਉਕਿ ਮਾਸਟਰ ਸਾਡੇ ਪਿੰਡ ਦਾ ਹੀ ਸੀ, ਉਹਨਾਂ ਦਾ ਸੁਭਾਅ ਰੁੱਖਾ ਸੀ ਤੇ ਮੇਰੇ ਪਾਪੇ ਜੀ ਨੇ ਮਾਸਟਰ ਅਜਮੇਰ ਸਿੰਘ ਜੀ ਨੂੰ ਕਿਹਾ ਸੀ ਜੇ ਸਰਾਰਤ ਕਰੂੰ ਇਹਦੇ ਕੰਨ ਖਿੱਚ ਦਿਓ, ਮੈਨੂੰ ਅੰਦਰੋ ਅੰਦਰੀ ਗੁੱਸਾ ਬਹੁਤ ਆ ਰਿਹਾ ਸੀ,ਕਿਉਕਿ ਉਹ ਪੁੜੀਆ ਮੈ ਛੁੱਟੀਆਂ ਵੇਲੇ ਮੈ ਤੇ ਸਿਮਰਨ ਕੱਠੇ ਖੇਤੋ ਕਣਕ ਦੀਆ ਬੱਲੀਆ ਲਿਆਏ ਸੀ, ਤੇ ਮੈ ਆਪਣੇ ਹੱਥ ਤੇ ਦਾਤੀ ਵੀ ਮਰਵਾਲੀ ਸੀ, ਤੇ ਫੇਰ ਸਿਆਹੀ ਆਲੀ ਦਵਾਤ ਤੇ ਪੁੜੀਆ ਖਰੀਦੀਆ ਸੀ, ਮੈ ਸਾਰੀ ਛੁੱਟੀ ਹੋਣ ਤੱਕ ਗੁੱਸਾ ਅੰਦਰ ਹੀ ਰੱਖਿਆ,
ਸਕੂਲੋ ਬਾਹਰ ਨਿਕਲਦੇ ਹੀ ਮੈ ਗਗਨ ਦੇ ਦੱਬ ਕੇ ਸਿਰ ਵਿੱਚ ਫੱਟੀ ਮਾਰੀ, ਤੇ ਉਸਦੇ ਸਿਰ ਵਿਚੋ ਖੂਨ ਨਿਕਲਣ ਲੱਗ ਗਿਆ, ਤੇ ਮੈ ਡਰਦਾ ਉਥੋ ਭੱਜ ਗਿਆ, ਤੇ ਘਰੇ ਦਾਦੀ ਮਾਂ ਦੀ ਬੁੱਕਲ ਵਿੱਚ ਜਾ ਬੈਠਾ ,ਅਗਲੇ ਦਿਨ ਉਹ ਆਵਦੇ ਮੰਮੀ ਪਾਪਾ ਨੂੰ ਨਾਲ ਲੈਕੇ ਆ ਗਿਆ ,ਮਾਸਟਰਾਂ ਨੇ ਮੇਰੇ ਘਰ ਆਲੇ ਵੀ ਬੁਲਾ ਲਏ , ਮੈਂ ਅੰਦਰੋਂ ਅੰਦਰੀ ਪੂਰਾ ਡਰ ਗਿਆ ਸੀ, ਪਰ ਗਗਨ ਨੇ ਮਾਸਟਰ ਨੂੰ ਕਿਹਾ ਕਿ ਮੇਰੀ ਸਿਰ ਚ ਨਕਲੇ ਦੀ ਡੰਡੀ ਵੱਜੀ, ਮਾਸਟਰ ਨੇ ਕਿਹਾ ਪੁੱਤ ਅੱਗੇ ਤੋ ਖਿਆਲ ਰੱਖੇ ਉ ਆਪਣਾ ਤੇ ਸਾਡੀ ਦੋਵਾਂ ਦੀ ਜੱਫੀ ਪਵਾ ਦਿੱਤੀ, ਅਸੀ ਦੋਵੇ ਕਲਾਸ ਵਿੱਚ ਜਾ ਬੈਠੇ ਤੇ ਸਿਮਰਨ ਨੇ ਸਾਡੀ ਦੋਵਾਂ ਦੀ ਯਾਰੀ ਨੂੰ ਤਾੜੀਆਂ ਮਾਰਕੇ ਕਿਹਾ, ਵਾਹ ਜੀ ਵਾਹ ਤੁਹਾਡੀ ਯਾਰੀ ਨੂੰ ਸਲਾਮ ਉਹ ਤੇ ਅੱਜ ਦਾ ਦਿਨ ਅਸੀ ਪੱਕੇ ਦੋਸਤ ਆ, ਪ੍ਰਮਾਤਮਾ ਵਾਹਿਗੁਰੂ ਦਾ ਸੁਕਰ ਆ ਅਸੀ ਦੋਵੇ ਨੇ ਕਦੇ ਦਿਲ ਕੋਈ ਨਫ਼ਰਤ ਨਹੀਂ ਰੱਖੀ
ਪਿਰਤੀ ਸ਼ੇਰੋਂ
ਜਿਲਾ ਸੰਗਰੂਰ