ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਵੱਲੋਂ ਮੁਫ਼ਤ ਸਕਿੱਲ ਕੋਰਸ ਸੁਰੂ

ਮਾਨਸਾ  – ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਵੱਲੋਂ ਮੁਫਤ ਸਕਿੱਲ ਕੋਰਸ ਕਰਵਾਏ ਜਾ ਰਹੇ ਹਨ। ਏਡੀਸੀ (ਜ) ਰਾਜਦੀਪ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਦਾਨੇਵਾਲ, ਬਲਾਕ ਝੁਨੀਰ ਵਿਖੇ ਬਾਬਾ ਬਹਾਲ ਦਾਸ ਐਜੂਕੇਸ਼ਨਲ ਐਂਡ ਵੋਕੇਸ਼ਨਲ ਟਰੇਨਿੰਗ ਸੈਂਟਰ ਵਿਖੇ ਸਵੈ ਰੁਜ਼ਗਾਰ ਟੇਲਰਿੰਗ, ਡੋਮੈਸਟਿਕ ਡਾਟਾ ਐਂਟਰੀ ਓਪਰੇਟਰ ਅਤੇ ਫੀਲਡ ਟੈਕਨੀਸ਼ੀਅਨ ਕਮਪਿਊਟਿੰਗ ਅਤੇ ਕੰਪਿਊਟਰ ਉਪਰਕਣ ਦੇ ਕੋਰਸ ਬਿਲਕੁਲ ਫਰੀ ਕਰਵਾਏ ਜਾ ਰਹੇ ਹਨ। ਇਹਨਾਂ ਕੋਰਸਾਂ ਦੌਰਾਨ ਸਿੱਖਿਆਰਥੀਆਂ ਨੂੰ ਬੇਸਿਕ ਕੰਪਿਊਟਰ, ਸਾਫਟ ਸਕਿੱਲ ਅਤੇ ਇੰਗਲਿਸ ਦੀਆ ਕਲਾਸਾਂ ਵੀ ਮੁਫਤ ਵਿੱਚ ਲਗਵਾਈਆ ਜਾ ਰਹੀਆਂ ਹਨ।

ਸੈਂਟਰ ਵਿਖ ਸਵੈ ਰੁਜ਼ਗਾਰ ਟੇਲਰਿੰਗ ਦੀਆਂ ਵਿਦਿਆਰਥੀਆਂ ਨੂੰ ਬੈਗ ਅਤੇ ਕਿਤਾਬਾਂ ਮੁਫਤ ਵੰਡੀਆਂ ਗਈਆਂ। ਇਸ ਸਮੇ ਹਰਜਿੰਦਰ ਸਿੰਘ ਬਲਾਕ ਥਮੈਟਿਕ ਮੈਨੇਜਰ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਉਚੇਚੇ ਤੌਰ ‘ਤੇ ਪਹੁੰਚੇ। ਮਨੋਜ਼ ਕੁਮਾਰ ਬਲਾਕ ਮਿਸ਼ਨ ਮੈਨੇਜਰ ਪੰਜਾਬ ਸਕਿੱਲ ਡਿਵੈੱਲਪਮੈਂਟ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਕੀਮ ਅਧੀਨ ਪਿੰਡ ਦਾਨੇਵਾਲਾ, ਆਹਲੂਪੁਰ ਅਤੇ ਬਰੇਟਾ ਵਿਖੇ ਜਲਦ ਹੀ ਨਵੇ ਕੋਰਸ਼ ਸੁਰੂ ਕੀਤੇ ਜਾ ਰਹੇ ਹਨ, ਚਾਹਵਾਨ ਉਮੀਦਵਾਰ ਉੱਥੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

Previous articleਪੰਜਾਬ ਦੀਆਂ 14 ਜਨਤਕ ਜੱਥੇਬੰਦੀਆਂ ਵੱਲੋਂ ਐਨ.ਪੀ.ਆਰ. ਦੇ ਬਾਈਕਾਟ ਦਾ ਸੱਦਾ
Next articleAmbedkar House, London can become a museum