ਪੰਜਾਬ ਵੀ ‘ਇੱਕ ਦੇਸ਼-ਇੱਕ ਰਾਸ਼ਨ ਕਾਰਡ’ ਸਕੀਮ ’ਚ ਸ਼ਾਮਲ

ਨਵੀਂ ਦਿੱਲੀ   (ਸਮਾਜਵੀਕਲੀ)  – ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਕਿਹਾ ਕਿ ਪੰਜਾਬ ਤੇ ਬਿਹਾਰ ਸਮੇਤ ਪੰਜ ਹੋਰ ਰਾਜ ਅੱਜ ‘ਇੱਕ ਦੇਸ਼-ਇੱਕ ਰਾਸ਼ਨ ਕਾਰਡ’ ਸਕੀਮ ਦਾ ਹਿੱਸਾ ਬਣ ਗਏ ਹਨ। ਇਸ ਨਵੇਂ ਵਾਧੇ ਨਾਲ ਰਾਸ਼ਨ ਕਾਰਡ ਪੋਰਟੇਬਿਲਟੀ ਵਿੱਚ ਸ਼ਾਮਲ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕੁੱਲ ਗਿਣਤੀ 17 ਹੋ ਗਈ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਕੀਮ ਨਾਲ 60 ਕਰੋੜ ਲਾਭਪਾਤਰੀਆਂ ਨੂੰ ਲਾਹਾ ਮਿਲੇਗਾ। ਸਰਕਾਰ ਦੀ ‘ਇੱਕ ਦੇਸ਼-ਇੱਕ ਰਾਸ਼ਨ ਕਾਰਡ’ ਪਹਿਲਕਦਮੀ ਤਹਿਤ ਯੋਗ ਲਾਭਪਾਤਰੀ ਕੌਮੀ ਖੁਰਾਕ ਸੁਰੱਖਿਆ ਐਕਟ (ਐੱਨਐੱਫਐੱਸਏ) ਤਹਿਤ ਆਪਣੇ ਰਾਸ਼ਨ ਕਾਰਡ ’ਤੇ ਕਿਸੇ ਵੀ ਸਰਕਾਰੀ ਡਿੱਪੂ/ਰਾਸ਼ਨ ਵਾਲੀ ਦੁਕਾਨਾਂ ਤੋਂ ਖੁਰਾਕੀ ਅਨਾਜ ਲੈਣ ਦੇ ਹੱਕਦਾਰ ਹਨ।

ਖੁਰਾਕ ਮੰਤਰਾਲੇ ਨੇ ਪਹਿਲੀ ਜੂਨ ਤੋਂ ਇਸ ਸਕੀਮ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ। ਪਾਸਵਾਨ ਨੇ ਇਕ ਟਵੀਟ ’ਚ ਕਿਹਾ, ‘ਅੱਜ ਪੰਜ ਹੋਰ ਰਾਜ- ਪੰਜਾਬ, ਬਿਹਾਰ, ਯੂਪੀ, ਹਿਮਾਚਲ ਪ੍ਰਦੇਸ਼ ਅਤੇ ਦਮਨ ਤੇ ਦਿਉ ‘ਇੱਕ ਦੇਸ਼-ਇੱਕ ਰਾਸ਼ਨ ਕਾਰਡ’ ਪ੍ਰਣਾਲੀ ਨਾਲ ਜੁੜ ਗਏ ਹਨ।’

Previous articleਲਹਿਰਾ ਤੇ ਮੂਣਕ ’ਚ ਉੱਡੀਆਂ ਸਮਾਜਿਕ ਦੂਰੀ ਦੀਆਂ ਧੱਜੀਆਂ
Next articleਲੌਕਡਾਊਨ ਦੋ ਹਫ਼ਤੇ ਹੋਰ ਵਧਾਇਆ