ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕੇਦਰ ਸਰਾਕਰ ਵੱਲੋ ਲੋਕ ਸਭਾ ਅਤੇ ਰਾਜ ਸਭਾ ਦੀ ਮਰਯਾਦਾ ਨੂੰ ਭੰਗ ਕਰਦੇ ਹੋਏ ਧੱਕੇ ਸ਼ਾਹੀ ਕਰਦਿਆ ਖੇਤੀ ਨਾਲ ਸਬੰਧਿਤ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੁਧੀ ਔਡੀਨੈਸ ਨੂੰ ਰੱਦ ਕਰਵਾਉਣ ਲਈ ਕਿਸਾਨ ਜੱਥੇਬੰਦੀਆਂ ਵੱਲੋ ਕੀਤੇ ਜਾ ਰਹੇ ਸਘੰਰਸ਼ ਦਾ ਸਮੱਰਥ ਕਰਦਿਆ ਪੇਡੂ ਹੈਲਥ ਫਾਰਮੇਸੀ ਅਫਸਰਾ ਵੱਲੋ ਫੈਸਲਾ ਕੀਤਾ ਗਿਆ ਹੈ ਕਿ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋ ਸੂਬੇ ਅੰਦਰ ਵੱਖ ਸਥਾਨਾ ਵਿੱਤ ਕੀਤੇ ਜਾ ਰਹੇ ਰੋਸ ਪ੍ਰਦਰਸ਼ਾਨ ਵਿੱਚ ਪੇਡੂ ਹੈਲਥ ਫਾਰਮੇਸੀ ਅਫਸਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋ ਝੰਡੀਆਂ ਅਤੇ ਬੈਨਰ ਸਹਿਤ ਭਾਰੀ ਸਮੂਲੀਅਤ ਕੀਤੀ ਜਾਵੇਗੀ ਅਤੇ ਜਿਥੇ ਤੱਕ ਸੰਭਵ ਹੋ ਸਕੇ ਭੁੱਖ ਹੜਤਾਲੀ ਕੈਪਾ ਵਿੱਚ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੀ ਹਿਮਾਇਤ ਕਰਦਿਆ ਰੋਸ ਰੈਲੀਆਂ ਕੀਤੀਆ ਜਾਣਗੀਆ ।
ਇਸ ਮੋਕੇ ਐਸੋਸੀਏਸ਼ਨ ਦੇ ਪ੍ਰਧਾਨ ਅਜੈ ਸ਼ਰਮਾਂ ਨੇ ਦੱਸਿਆ ਕਿ ਜੇਕਰ ਹੁਣ ਇਸ ਬਿੱਲ ਦਾ ਵਿਰੋਧ ਨਾ ਕੀਤਾ ਤਾਂ ਆਉਂਣ ਵਾਲਾ ਸਮਾ ਹੋਰ ਜਿਆਦਾ ਭਿਆਨਿਕ ਹੋਵੇਗਾ । ਉਹਨਾਂ ਕਿਹਾ ਕੇ ਕੇਦਰ ਸਰਕਾਰ ਸਾਰਾ ਕੁਝ ਸਰਮਾਏਦਾਰਾ ਨੂੰ ਵੇਚ ਦੇਣਾ ਚਹਉਦੀ ਹੈ ਜਿਸ ਕਰਕੇ ਕਿ ਦੇਸ਼ ਵਿੱਚ ਬੇਰੁਜਗਾਰੀ , ਭੁੱਖਮਰੀ, ਦਿਨੋ ਦਿਨ ਵੱਧ ਰਹੀ ਹੈ ਦੇਸ਼ ਦੇ ਪਬਲਿਕ ਸੈਕਟਰ ਪ੍ਰਾਈਵੇਟ ਕੰਪਨੀਆਂ ਨੂੰ ਕੋਡੀਆਂ ਦੇ ਭਾਅ ਵੇਚੇ ਜਾ ਰਹੇ ਹਨ । ਇਸ ਕਰਕੇ ਦੇਸ਼ ਗੁਲਾਮੀ ਵੱਲ ਵੱਧ ਰਿਹਾ ਹੈ ਉਹਨਾਂ ਜਿਲੇ ਦੇ ਸਮੂਹ ਰੂਰਲ ਫਾਰਮੇਸੀ ਅਫਸਰਾ ਨੂੰ ਅਪੀਲ ਕੀਤੀ ਕਿ ਜਿਥੇ ਵੀ ਕਿਸਾਨ ਵੱਲੋ ਸੰਘਰਸ ਕੀਤਾ ਜਾ ਰਿਹਾ ਉਥੇ ਉਹਨਾਂ ਦਾ ਸਮੱਰਥਨ ਕੀਤਾ ਜਾਵੇ ਤਾਂ ਜੋ ਕੇਦਰ ਸਰਕਾਰ ਦੀਆੰ ਮਾਰੂ ਨੀਤੀਆ ਨੂੰ ਨੱਥ ਪਾਈ ਜਾ ਸਕੇ ।