ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਤੇ ਹੋਰ ਬਣਦੇ ਬਾਕੀ ਬਕਾਇਆਂ ਦਾ ਜਲਦ ਹੱਲ ਕਰੇ ਸਰਕਾਰ – ਸੁੱਚਾ ਸਿੰਘ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਪੰਜਾਬ ਪੈਨਸ਼ਨਰ ਐਸੋਸੀਏਸ਼ਨ ਕਪੂਰਥਲਾ ਦੀ ਪ੍ਰਧਾਨ ਸੁੱਚਾ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿਚ ਵਿਛੜੇ ਪੈਨਸ਼ਨਰ ਸਾਥੀਆਂ ਸ: ਹਰਫੂਲ ਸਿੰਘ ਜੀ, ਸ਼੍ਰੀ ਰਾਜਨ ਪੁਰੀ ਜੀ, ਸ਼੍ਰੀ ਵਿਨੋਦ ਅਰੋੜਾ ਜੀ, ਕਸ਼ਮੀਰਾ ਸਿੰਘ ਦੇ ਬੇਟੇ ਦੀ ਮੋਤ ਅ਼ਤੇ ਹੋਰ ਬਾਕੀ ਸਾਥੀਆਂ ਦੇ ਅਕਾਲ ਚਲਾਣੇ ਤੇ ਜਥੇਬੰਦੀ ਵਲੋਂ ਸਰਬ ਸਮਤੀ ਨਾਲ ਸ਼ੋਕ ਮਤਾ ਪਾਸ ਕੀਤਾ ਅਤੇ ਦੁੱਖੀ ਪਰਵਾਰਾਂ ਦੇ ਦੁੱਖ ਵਿਚ ਸ਼ਾਮਲ ਹੁੰਦੀ ਹੈ। ਸੰਗਰੂਰ ਵਿਖੇ 26 ਅਗਸਤ 2022 ਅਤੇ 10 ਸਤੰਬਰ 2022 ਦੀਆਂ ਜਥੇਬੰਦੀ ਵਲੋਂ ਕੀਤੀਆਂ ਰੈਲੀਆਂ ਵਿਚ ਜਿਲੇ ਦੇ ਸਾਥੀਆਂ ਦਾ ਧੰਨਵਾਦ ਕੀਤਾ।
ਐਸੋਸੀਏਸ਼ਨ ਵਲੋਂ ਮੰਗ ਕੀਤੀ ਕਿ ਡੀਏ ਦੀਆਂ ਰਹਿੰਦੀਆਂ ਕਿਸ਼ਤਾਂ 10 ਫੀਸਦੀ ਨਕਦ ਕੀਤੀਆਂ ਜਾਣ ਅਤੇ ਬਕਾਇਆ ਵੀ ਨਕਦ ਦਿਤਾ ਜਾਵੇ। 2 .59 ਗੁਣਾਕ ਨਾਲ ਪੈਨਸ਼ਨ ਦੀ ਸੁਧਾਈ ਕੀਤੀ ਜਾਵੇ, 1 ਜਨਵਰੀ 2016 ਤੋਂ ਰਹਿੰਦਾ ਬਕਾਇਆ ਨਗਦ ਅਤੇ ਤੁਰੰਤ ਦਿਤਾ ਜਾਵੇ ਨਹੀਂ ਤਾਂ ਜੱਥੇਬੰਦੀ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਵੇਗੀ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। 1 ਜਨਵਰੀ 2016 ਦੇ ਰਿਵਾਈਜਡ ਪੇ ਕਮਿਸ਼ਨ ਅਨੁਸਾਰ ਲੀਵ ਇੰਨਕੇਸ਼ਮੈਂਟ, ਐੱਲ ਟੀ ਸੀ ਦੇ ਰਹਿੰਦੇ ਕੇਸ, ਮੈਡੀਕਲ ਬਿਲਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ।
ਜਿਲੇ ਦੇ ਪ੍ਰਧਾਨ ਸ਼੍ਰੀ ਸੁੱਚਾ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਜਾਰਾਂ ਪੈਨਸ਼ਨਰ 2016 ਤੋਂ ਬਾਅਦ ਆਪਣੇ ਬਕਾਏ ਉਡੀਕਦੇ ਰੱਬ ਨੂੰ ਪਿਆਰੇ ਹੋ ਗਏ ਹਨ ਉਹ ਬੁੜਾਪੇ ਦੀ ਉਮਰ ਵਿਚ ਬਿਮਾਰੀਆਂ ਨਾਲ ਜੂਝਦੇ, ਆਪਣੇ ਬਕਾਇਆਂ ਨੂੰ ਉਡੀਕਦੇ ਮਹਿੰਗਾਈ ਦੀ ਮਾਰ ਝਲਦੇ ਅਤੇ ਬਿਮਾਰੀ ਤੇ ਆਏ ਖਰਚੇ ਦੀ ਪ੍ਰਤੀ ਪੂਰਤੀ ਲਈ ਮੈਡੀਕਲ ਬਿਲਾਂ ਦੇ ਭੁਗਤਾਨ ਨੂੰ ਉਡੀਕਦੇ ਰਹੇ ਸਨ। ਇਨਾਂ ਸਾਰੀਆਂ ਪੈਨਸ਼ਨਰਾਂ ਦੀਆਂ ਸਮਸਿਆਵਾਂ ਬਾਰੇ ਪੰਜਾਬ ਗੋਰਮਿੰਟ ਪੈਨਸ਼ਨਰਜ ਐਸੋਸੀਏਸ਼ਨ ਸੂਬਾ ਪ੍ਰਧਾਨ ਨੇ ਦਸਿਆ ਸਰਕਾਰ ਨਾਲ ਬਾਰ ਬਾਰ ਮੀਟਿੰਗਾਂ ਵਿਚ ਵਿਚਾਰਾਂ ਤੋਂ ਬਾਅਦ ਅਤੇ ਵਿੱਤ ਮੰਤਰੀ ਦੇ ਵਿਸ਼ਵਾਸ਼ ਦੇਣ ਦੇ ਬਾਵਜੂਦ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਮੰਨਣ ਦੀ ਬਜਾਏ ਸਰਕਾਰ ਵਲੋਂ ਧਾਰੀ ਚੁੱਪ ਬਹੁਤ ਖਤਰਨਾਕ ਹੈ ਕਿਉਂਕਿ ਵਿਤ ਮੰਤਰੀ ਵਲੋਂ 20 ਸਤੰਬਰ ਤੋਂ ਬਾਹਦ ਦੁਬਾਰਾ ਮੀਟਿੰਗ ਕਰਨ ਲਈ ਸਮਾਂ ਨਹੀਂ ਦਿੱਤਾ। ਪੈਨਸ਼ਨਰਾਂ ਵਿਚ ਰੋਸ ਅਤੇ ਗੁੱਸਾ ਪੈਦਾ ਹੋਣਾ ਸੁਭਾਵਕ ਹੈ ਅਤੇ ਜਥੇਬੰਦੀਆਂ ਨੂੰ ਸੰਘਰਸ਼ ਕਰਨ ਲਈ ਸਰਕਾਰ ਮਜਬੂਰ ਕਰ ਰਹੀ ਹੈ।ਮੀਟਿੰਗ ਵਿਚ ਗੁਰਦੀਪ ਸਿੰਘ ਜਨਰਲ ਸਕੱਤਰ ਤੋਂ ਇਲਾਵਾ ਮਦਨ ਲਾਲ ਕੰਡਾ, ਤਰਸੇਮ ਲਾਲ, ਤਰਸੇਮ ਕੁਮਾਰ ਸ਼ਾਸਤਰੀ, ਸਾਧੂ ਸਿੰਘ, ਜ਼ੋਗਿੰਦਰ ਪਾਲ, ਸ਼ਿਵ ਕੁਮਾਰ ਕਾਲੀਆ, ਜਗਜੀਤ ਸਿੰਘ, ਨਰੇਸ਼ ਕੁਮਾਰ, ਤਰਲੋਚਨ ਸਿੰਘ ਹਾਜਰ ਹੋਏ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly