ਪੰਜਾਬ ਪੁਲੀਸ ਵੱਲੋਂ ਲਸ਼ਕਰ ਦਾ ਦਹਿਸ਼ਤਗਰਦ ਗ੍ਰਿਫ਼ਤਾਰ

ਚੰਡੀਗੜ੍ਹ (ਸਮਾਜਵੀਕਲੀ):  ਪੰਜਾਬ ਪੁਲੀਸ ਨੇ ਲਸ਼ਕਰ ਏ ਤਈਬਾ ਦੇ ਇਕ ਦਹਿਸ਼ਤਗਰਦ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜੋ ਕਸ਼ਮੀਰ ਭੱਜਣ ਦੀ ਤਾਕ ਵਿੱਚ ਸੀ। ਕਾਬੂ ਕੀਤੇ ਦਹਿਸ਼ਤਗਰਦ ਦੀ ਪਛਾਣ ਜਾਵੇਦ ਅਹਿਮਦ ਭੱਟ(29) ਵਜੋਂ ਹੋਈ ਹੈ ਜੋ ਜੰਮੂ ਕਸ਼ਮੀਰ ਦੇ ਸ਼ੋਪੀਆਂ ਦਾ ਵਸਨੀਕ ਹੈ। ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਪੁਲੀਸ ਨੇ ਲਸ਼ਕਰ ਦੇ ਦੋ ਦਹਿਸ਼ਤਗਰਦਾਂ ਨੂੰ ਭਾਰੀ ਮਾਤਰਾ ਵਿੱਚ ਹਥਿਆਰਾਂ ਸਮੇਤ ਕਾਬੂ ਕੀਤਾ ਸੀ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਜਾਵੇਦ ਨੂੰ ਅੰਮਿ੍ਤਸਰ ਜੰਮੂ ਸ਼ਾਹਮਾਰਗ ’ਤੇ ਪਠਾਨਕੋਟ ਦੇ ਧੋਬਰਾ ਪੁਲ ’ਤੋਂ ਟਰੱਕ ਸਮੇਤ ਕਾਬੂ ਕੀਤਾ ਗਿਆ ਹੈ। ਜਾਵੇਦ ਬੀਤੇ ਦਿਨੀਂ ਕਾਬੂ ਕੀਤੇ ਦਹਿਸ਼ਤਗਰਦਾਂ ਦਾ ਦੋਸਤ ਹੈ। ਇਹ ਤਿੰਨੇ ਬੀਤੇ ਕੁਝ ਸਾਲਾਂ ਤੋਂ ਟਰਾਂਸਪੋਰਟ ਦਾ ਕੰਮ ਕਰਦੇ ਸਨ ਤੇ ਇਨ੍ਹਾਂ ਦਾ ਦਿੱਲੀ, ਅੰਮਿ੍ਤਸਰ ਤੇ ਜਲੰਧਰ ਆਉਣ ਜਾਣ ਸੀ। ਜਾਵੇਦ ਦੀ 2012 ਵਿੱਚ ਜੰਮੂ ਕਸ਼ਮੀਰ ਹੋਮਗਾਰਡ ਲਈ ਚੋਣ ਹੋਈ ਸੀ ਪਰ ਉਸ ਨੇ ਨੌਕਰੀ ਛੱਡ ਦਿੱਤੀ ਸੀ।

Previous articleRBI to regulate non-bank payments aggregators
Next articleSunny Leone is ‘tired of feeling blue’