ਪੰਜਾਬ ਦੇ ਕੱਚੇ ਠੇਕੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਲੜਾਈ ਲੜੇਗੀ ਬਸਪਾ- ਜਸਵੀਰ ਸਿੰਘ ਗੜ੍ਹੀ

ਸਿਹਤ ਤੇ ਸਫਾਈ ਕਾਮੇ ਤੁੰਰਤ ਪੱਕੇ ਕੀਤੇ ਜਾਣ

ਅੱਪਰਾ, (ਸਮਾਜ ਵੀਕਲੀ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਆਜ਼ਾਦੀ ਦੇ 74 ਸਾਲਾਂ ਵਿੱਚ ਪੰਜਾਬੀ ਨੌਜਵਾਨਾਂ ਨੂੰ ਪੰਜਾਬ ਦੇ ਹੁਕਮਰਾਨਾ ਨੇ ਆਰਥਿਕ ਸੋਸ਼ਣ ਦਾ ਸ਼ਿਕਾਰ ਬਣਾਕੇ ਪੰਜਾਬ ਦਾ ਭਵਿੱਖ ਅੰਧੇਰਮਈ ਕਰ ਦਿੱਤਾ ਹੈ ਜਿਸਦੀ ਤਾਜ਼ਾ ਉਦਾਹਰਣ ਪੰਜਾਬ ਦੇ ਹਜ਼ਾਰਾਂ ਧੀ-ਪੁੱਤਰ ਕੱਚੇ, ਠੇਕੇ ਆਊਟਸੋਰਸ ਰਾਹੀਂ ਨਿਗੁਣੀਆ ਤਨਖਾਹਾਂ ਤੇ ਨੌਕਰੀਆਂ ਕਰ ਰਹੇ ਹਨ।

ਪਿਛਲੇ 20-25 ਸਾਲਾਂ ਤੋਂ ਪੰਜਾਬ ਦੇ ਪੜੇ ਲਿਖੇ ਧੀ-ਪੁੱਤਰ ਜਿਥੇ ਬਰਾਬਰ ਯੋਗਤਾ, ਬਰਾਬਰ ਕੰਮ ਤੇ ਘੱਟ ਤਨਖਾਹ ਤੇ ਕੰਮ ਕਰਕੇ ਆਪਣਾ ਜੀਵਨ ਘੋਰ ਮਾਨਸਿਕ ਜੀਵਨ ਦਬਾਅ ਵਿੱਚ ਗੁਜ਼ਾਰ ਰਹੇ ਹਨ। ਉਥੇ ਹੀ ਜੇਕਰ ਇਹ ਕੱਚੇ ਮੁਲਾਜ਼ਿਮ ਆਪਣੇ ਲਈ ਬਰਾਬਰ ਤਨਖਾਹ ਦੀ ਮੰਗ ਕਰਨ ਤਾਂ ਪਿਛਲੇ 25 ਸਾਲਾਂ ਵਿੱਚ ਹਰੇਕ ਸਰਕਾਰ ਨੇ ਪੰਜਾਬ ਦੇ ਪੜੇ ਲਿਖੇ ਧੀ-ਪੁੱਤਰਾਂ ਦੇ ਭਵਿੱਖ ਨੂੰ ਕੁਚਲਣ ਦਾ ਕੰਮ ਕੀਤਾ ਹੈ। ਜਿਸਦੀ ਤਾਜ਼ਾ ਉਦਾਹਰਣ ਐਨ ਐਚ ਐਮ ਸਿਹਤ ਕਾਮੇ ਹਨ ਜੋਕਿ 2006ਤੋਂ ਪਿਛਲੇ 15 ਸਾਲਾਂ ਤੋਂ ਆਪਣੇ ਪੱਕੇ ਹੋਣ ਲਈ ਅਤੇ ਬਰਾਬਰ ਤਨਖਾਹ ਲਾਈ ਲੜ ਰਹੇ ਹਨ।

ਜਿਹਨਾਂ ਨੂੰ ਕੁਚਲਣ ਲਈ ਸਰਕਾਰ ਨੇ ਬਰਖਾਸਤੀ ਦੇ ਹੁਕਮ ਜਾਰੀ ਕੀਤੇ ਹਨ। ਬਸਪਾ ਪੰਜਾਬ ਪ੍ਰਧਾਨ ਸ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਪੜੇ- ਲਿਖੇ, ਕੱਚੇ ਠੇਕੇ ਆਊਟਸੋਰਸ ਨੌਕਰੀਆਂ ਕਰ ਰਹੇ ਨੌਜਵਾਨਾਂ ਨੂੰ ਪੱਕੇ ਕਰਨ ਦੀ ਲੜਾਈ ਬਹੁਜਨ ਸਮਾਜ ਪਾਰਟੀ ਲੜੇਗੀ। ਸ ਗੜ੍ਹੀ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਵਿੱਚ ਕਿਸੇ ਇੱਕ ਵੀ ਕੱਚੇ ਠੇਕੇ ਆਊਟਸੋਰਸ ਮੁਲਾਜ਼ਿਮ ਨੂੰ ਬਰਖ਼ਾਸਤ ਕੀਤਾ ਗਿਆ ਤਾਂ ਬਸਪਾ ਕਾਂਗਰਸ ਖਿਲਾਫ ਲੜਾਈ ਲੜੇਗੀ। ਬਸਪਾ ਪੰਜਾਬ ਸਫਾਈ ਕਰਮਚਾਰੀਆਂ ਨੂੰ ਵੀ ਪੱਕਾ ਕਰਨ ਦੀ ਮੰਗ ਕਰਦੀ ਹੈ ਅਤੇ ਐਲਾਨ ਕਰਦੀ ਹੈ ਕਿ ਸਰਕਾਰ ਵਿਚ ਆਉਣ ਤੋਂ ਬਾਅਦ ਸਾਰੇ ਸਫ਼ਾਈ ਕਰਮਚਾਰੀ ਪੱਕੇ ਕੀਤੇ ਜਾਣਗੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੱਤਣ ‘ਤੇ ਨਿੰਮ੍ਹਾ – ਨਿੰਮ੍ਹਾ ਦੀਵਾ ਬਲ਼ਦਾ …
Next articleਨਬਾਲਗ ਲੜਕੀ ਨੂੰ ਭਜਾਕੇ ਲਿਜਾਉਣ ਵਾਲਾ ਕੀਤਾ ਗ੍ਰਿਫਤਾਰ ਐਸ ਐਚ ਓ ਲਖਵੀਰ ਸਿੰਘ