ਪੰਜਾਬ ਦੀ ਕਮਲਪ੍ਰੀਤ ਕੌਰ ਨੇ ਟੋਕੀਓ ਓਲੰਪਿਕ ਦੀ ਟਿਕਟ ਕੀਤੀ ਪੱਕੀ

ਪਟਿਆਲਾ (ਸਮਾਜ ਵੀਕਲੀ):  ਕੌਮੀ ਖੇਡ ਸੰਸਥਾ ਐਨ.ਆਈ.ਐੱਸ. ਪਟਿਆਲਾ ’ਚ ਅੱਜ ਪੰਜ ਰੋਜ਼ਾ ‘24ਵੀਂ ਨੈਸ਼ਨਲ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ-2021’ ਸਮਾਪਤ ਹੋ ਗਈ। ਇਸ ਕੌਮੀ ਮੀਟ ਦੇ ਅਖੀਰਲੇ ਦਿਨ ਅੱਜ ਡਿਸਕਸ ਥਰੋਅ ’ਚ ਪੰਜਾਬ ਦੀ ਅਥਲੀਟ ਕਮਲਪ੍ਰੀਤ ਕੌਰ ਨੇ 65.06 ਮੀਟਰ ਨਾਲ ਨਵਾਂ ਕੌਮੀ ਤੇ ਮੀਟ ਰਿਕਾਰਡ ਕਾਇਮ ਕਰਕੇ ਟੋਕੀਓ ਓਲੰਪਿਕ ‘ਚ ਜਗ੍ਹਾ ਬਬਣਾਈ। ਇਸ ਖਿਡਾਰਨ ਨੇ ਕ੍ਰਿਸ਼ਨਾ ਪੂਨੀਆ ਦੇ ਕਾਇਮ ਰਿਕਾਰਡ ਨੂੰ ਮਾਤ ਦਿੱਤੀ।

ਅੱਜ ਦੇ ਇਸ ਪਿੜ ‘ਚੋਂ ਉਤੱਰ ਪ੍ਰਦੇਸ਼ ਦੀ ਕ੍ਰਿਸ਼ਨਾ ਪੂਨੀਆ 62.24 ਮੀਟਰ ਨਾਲ ਦੂਜੇ ਸਥਾਨ ‘ਤੇ ਰਹੀ। ਇਸੇ ਤਰਾਂ ਹੈਮਰ ਥਰੋਅ ‘ਚ ਪੰਜਾਬ ਦੇ ਅਥਲੀਟ ਗੁਰਮੀਤ ਸਿੰਘ ਨੇ 69.97. ਮੀਟਰ ਦੇ ਪ੍ਰਦਰਸ਼ਨ ਨਾਲ ਨਵਾਂ ਮੀਟ ਰਿਕਾਰਡ ਕਾਇਮ ਕੀਤਾ। ਪੰਜਾਬ ਦੇ ਜਸਵਿੰਦਰ ਸਿੰਘ ਨੇ 62.75. ਮੀਟਰ ਦੀ ਥਰੋਅਰ ਨਾਲ ਦੂਜਾ ਸਥਾਨ ਅਤੇ ਪੰਜਾਬ ਦੇ ਤਰਨਵੀਰ ਸਿੰਘ ਬੈਂਸ ਨੇ 62.75ਮੀਟਰ ਨਾਲ ਤੀਜਾ ਸਥਾਨ ਮੱਲਣ ‘ਚ ਕਾਮਯਾਬੀ ਬਣਾਈ।

Previous articleਪੰਜਾਬ ’ਚ ਸਿੱਖਿਆ ਸੰਸਥਾਵਾਂ 31 ਮਾਰਚ ਤੱਕ ਬੰਦ
Next articleਵੱਟਸਐਪ ਦੀ ਨਵੀਂ ਨਿੱਜਤਾ ਨੀਤੀ ਨੂੰ ਰੋਕਿਆ ਜਾਵੇ: ਕੇਂਦਰ ਸਰਕਾਰ ਦੀ ਦਿੱਲੀ ਹਾਈ ਕੋਰਟ ਕੋਲ ਅਪੀਲ