ਦਿੱਲੀ ’ਚ ਬੈਠੇ ਵਿਦੇਸ਼ੀ ਨਾਗਰਿਕ ਹੁਣ ਪੰਜਾਬ ’ਚ ਚਿੱਟੇ ਦੀ ਸਪਲਾਈ ਦੇ ਮੁੱਖ ਤਸਕਰ ਬਣ ਗਏ ਹਨ। ਮੋਟੀ ਕਮਾਈ ਦੇ ਲਾਲਚ ‘ਚ ਇਹ ਤਸਕਰ ਦਿੱਲੀ ਤੋਂ ਪੰਜਾਬ ਚਿੱਟਾ ਸਪਲਾਈ ਕਰ ਰਹੇ ਹਨ। ਇਸ ਗੱਲ ਦੀ ਗਵਾਹੀ ਖੰਨਾ ਪੁਲੀਸ ਵੱਲੋਂ ਪਿਛਲੇ ਕਰੀਬ ਸੱਤ ਮਹੀਨਿਆਂ ਦੌਰਾਨ ਭਾਰੀ ਮਾਤਰਾ ’ਚ ਹੈਰੋਇਨ ਨਾਲ ਫੜੇ ਗਏ ਵਿਦੇਸ਼ੀ ਨਾਗਰਿਕਾਂ ਨੇ ਵੀ ਭਰੀ ਹੈ। ਤਾਜ਼ਾ ਮਾਮਲੇ ’ਚ ਖੰਨਾ ਪੁਲੀਸ ਵੱਲੋਂ 450 ਗ੍ਰਾਮ ਹੈਰੋਇਨ ਸਮੇਤ ਫੜੀ ਗਈ ਵਿਦੇਸ਼ੀ ਲੜਕੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਦਾ ਮੁੱਖ ਧੰਦਾ ਹੀ ਨਸ਼ੇ ਦੀ ਤਸਕਰੀ ਹੈ।
ਡੀਐੱਸਪੀ ਦੀਪਕ ਰਾਏ ਨੇ ਦੱਸਿਆ ਕਿ ਇੰਸਪੈਕਟਰ ਅਨਵਰ ਅਲੀ ਮੁੱਖ ਅਫਸਰ ਥਾਣਾ ਸਦਰ ਖੰਨਾ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਇੰਚਾਰਜ ਚੌਕੀ ਕੋਟ ਸਮੇਤ ਪੁਲੀਸ ਪਾਰਟੀ ਨੇ ਸ਼ੱਕੀ ਵਾਹਨਾਂ ਦੀ ਚੈਕਿੰਗ ਦੇ ਸਬੰਧ ’ਚ ਪ੍ਰਿਸਟਾਈਨ ਮਾਲ ਜੀਟੀ ਰੋਡ ਅਲੌੜ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਉੱਥੇ ਬੱਸ ਵਿੱਚੋਂ ਉੱਤਰ ਕੇ ਗੋਬਿੰਦਗੜ੍ਹ ਵੱਲ ਜਾਂਦੀ ਲੜਕੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 450 ਗ੍ਰਾਮ ਹੈਰੋਇਨ ਬਰਾਮਦ ਹੋਈ। ਲੜਕੀ ਨੇ ਆਪਣੀ ਪਛਾਣ ਜਿਲੀਅਨ ਅਬੰਗ ਵਾਸੀ ਇਕੋਟੁਨ ਸਿਟੀ ਲਾਗਾਸ ਨਾਇਜੀਰੀਆ ਹਾਲ ਵਾਸੀ ਛਤਰਪੁਰਾ ਦਿੱਲੀ ਦੱਸੀ ਹੈ।
INDIA ਪੰਜਾਬ ’ਚ ਚਿੱਟੇ ਦੇ ਮੁੱਖ ਤਸਕਰ ਬਣੇ ਵਿਦੇਸ਼ੀ ਨਾਗਰਿਕ