ਪੰਜਾਬ ’ਚ ਕਰੋਨਾ ਦੇ 777 ਨਵੇਂ ਕੇਸ, 22 ਦੀ ਮੌਤ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿੱਚ ਕਰੋਨਾਵਾਇਰਸ ਕਰਕੇ ਪਿਛਲੇ 24 ਘੰਟਿਆਂ ’ਚ 22 ਜਣਿਆਂ ਦੀ ਮੌਤ ਹੋ ਗਈ ਹੈ। ਇਸ ਨਾਲ ਕਰੋਨਾ ਮ੍ਰਿਤਕਾਂ ਦਾ ਅੰਕੜਾ 17,436 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਅੱਜ ਸੂਬੇ ’ਚ 777 ਨਵੇਂ ਕੇਸ ਸਾਹਮਣੇ ਆਏ ਹਨ ਜਦੋਂਕਿ 2697 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 10,315 ਐਕਟਿਵ ਕੇਸ ਹਨ। ਸਿਹਤ ਵਿਭਾਗ ਅਨੁਸਾਰ ਅੱਜ ਹੁਸ਼ਿਆਰਪੁਰ, ਪਟਿਆਲਾ ’ਚ 3-3, ਬਠਿੰਡਾ, ਲੁਧਿਆਣਾ, ਸੰਗਰੂਰ, ਮੁਹਾਲੀ, ਨਵਾਂ ਸ਼ਹਿਰ ’ਚ 2-2, ਅੰਮ੍ਰਿਤਸਰ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਪਠਾਨਕੋਟ ’ਚ ਇਕ-ਇਕ ਜਣੇ ਦੀ ਕਰੋਨਾ ਕਰਕੇ ਮੌਤ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ’ਚ 122, ਲੁਧਿਆਣਾ ’ਚ 94, ਜਲੰਧਰ ’ਚ 87, ਹੁਸ਼ਿਆਰਪੁਰ ’ਚ 70, ਪਠਾਨਕੋਟ ’ਚ 45, ਫਿਰੋਜ਼ਪੁਰ ’ਚ 43, ਫਾਜ਼ਿਲਕਾ ’ਚ 39, ਅੰਮ੍ਰਿਤਸਰ ’ਚ 33, ਮੋਗਾ, ਮੁਕਤਸਰ ’ਚ 30-30, ਬਠਿੰਡਾ ’ਚ 27, ਪਟਿਆਲਾ ’ਚ 26, ਗੁਰਦਾਸਪੁਰ ’ਚ 23, ਕਪੂਰਥਲਾ ’ਚ 20, ਰੋਪੜ ’ਚ 19, ਤਰਨਤਾਰਨ ’ਚ 17, ਫਰੀਦਕੋਟ ’ਚ 14, ਮਾਨਸਾ ’ਚ 11, ਫਤਿਹਗੜ੍ਹ ਸਾਹਿਬ ’ਚ 9, ਨਵਾਂ ਸ਼ਹਿਰ ’ਚ 7, ਬਰਨਾਲਾ ’ਚ 6 ਤੇ ਸੰਗਰੂਰ ’ਚ 5 ਜਣੇ ਕਰੋਨਾ ਪਾਜ਼ੇਟਿਵ ਪਾਏ ਗਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਵਿਚ ਅੱਜ ਤੋਂ ਖੁੱਲ੍ਹਣਗੇ ਸਕੂਲ-ਕਾਲਜ
Next articleਚੰਨੀ ਦੇ ਭਾਣਜੇ ਕੋਲੋਂ ਈਡੀ ਦੀ ਪੁੱਛ-ਪੜਤਾਲ ਜਾਰੀ