ਜਲੰਧਰ (ਸਮਾਜਵੀਕਲੀ) – ਇੱਥੋਂ ਅੱਜ ਤਿੰਨ ਵਿਸ਼ੇਸ਼ ਰੇਲ ਗੱਡੀਆਂ ਰਾਹੀਂ 1320 ਪਰਵਾਸੀ ਮਜ਼ਦੂਰ ਆਜ਼ਮਗੜ੍ਹ, 1188 ਦਰਬੰਗਾ ਲਈ ਅਤੇ 1188 ਮਜ਼ਦੂਰ ਬਹਿਰਾਈਚ ਲਈ ਰਵਾਨਾ ਹੋਏ। ਇਸੇ ਤਰ੍ਹਾਂ ਬੀਤੇ ਦਿਨ ਰਵਾਨਾ ਹੋਏ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਮਿਲਾ ਕੇ ਹੁਣ ਤੱਕ ਕੁੱਲ 8400 ਮਜ਼ਦੂਰ ਆਪਣੇ ਘਰਾਂ ਨੂੰ ਪਰਤ ਗਏ ਹਨ। ਇਸ ਤੋਂ ਪਹਿਲਾਂ ਪੰਜ ਰੇਲ ਗੱਡੀਆਂ ਜਿਨ੍ਹਾਂ ਵਿੱਚ ਡਾਲਟਨਗੰਜ (ਝਾਰਖੰਡ), ਗਾਜੀਪੁਰ ਅਤੇ ਬਨਾਰਸ (ਉਤਰ ਪ੍ਰਦੇਸ਼), ਲਖਨਊ, ਗੋਰਖਪੁਰ ਅਤੇ ਆਯੋਧਿਆ ਲਈ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਚੁੱਕੀਆਂ ਹਨ। ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਪੁਲੀਸ ਬਲਕਾਰ ਸਿੰਘ ਦੀ ਦੇਖ-ਰੇਖ ਵਿੱਚ ਪੰਜਾਬ ਰੋਡਵੇਜ਼ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਬੱਸਾਂ ਰਾਹੀਂ ਬੱਲੇ-ਬੱਲੇ ਫਾਰਮ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਤੋਂ ਲਿਆ ਕੇ ਪਰਵਾਸੀਆਂ ਨੂੰ ਰੇਲ ਗੱਡੀ ਵਿੱਚ ਚੜ੍ਹਾਉਣ ਉਪਰੰਤ ਰਵਾਨਾ ਹੋਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ’ਤੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਦਿਆਂ ਪਰਵਾਸੀਆਂ ਨੂੰ ਰੇਲ ਗੱਡੀ ਵਿੱਚ ਚੜ੍ਹਾਇਆ ਗਿਆ।c
HOME ਪੰਜਾਬ ’ਚੋਂ 7300 ਮਜ਼ਦੂਰ ਆਪਣੇ ਘਰੀਂ ਰਵਾਨਾ