(ਸਮਾਜ ਵੀਕਲੀ)
ਗਗਨਦੀਪ ਧਾਲੀਵਾਲ ਦਾ ਨਾਮ ਭਾਵੇਂ ਸਾਹਿਤਕ ਖੇਤਰ ਵਿੱਚ ਨਵਾਂ ਹੈ ਪਰੰਤੂ ਉਸਦੀਆਂ ਰਚਨਾਵਾਂ ਦੱਬੇ ਕੁਚਲੇ ਲੋਕਾਂ ਗ਼ਰੀਬਾਂ ਸਮਾਜਿਕ ਕਦਰਾਂ ਕੀਮਤਾਂ ਅਤੇ ਮੁਹੱਬਤ ਦੀ ਤਰਜਮਾਨੀ ਕਰਦੀਆਂ ਹਨ ।ਛੋਟੀ ਉਮਰੇ ਨੌਂਵੀਂ ਜਮਾਤ ਵਿੱਚ ਆਪਣੇ ਮਨ ਵਿੱਚ ਉਠਦੇ ਭਾਵਾਂ ਨੂੰ ਕਾਗ਼ਜ਼ਾਂ ਤੇ ਉਕਰਨ ਲੱਗ ਪਈ ਸੀ । ਗਗਨ ਧਾਲੀਵਾਲ ਦਾ ਜਨਮ ਬਰਨਾਲਾ ਜਿਲਾ ਦੇ ਪਿੰਡ ਝਲ਼ੂਰ ਵਿਖੇ ਹੋਇਆ ।ਪਿਤਾ ਸ੍ਰੀ ਅਜਮੇਰ ਸਿੰਘ ਤੇ ਮਾਤਾ ਸਿੰਦਰਪਾਲ ਕੌਰ ਜੀ ਦੇ ਸਹਿਯੋਗ ਸਦਕਾ ਅੱਜ ਗਗਨ ਛੋਟੀ ਉਮਰੇ ਵੱਡੀਆਂ ਪਲਾਂਘਾ ਪੁੱਟਦੀ ਉਹਨਾ ਦਾ ਨਾਮ ਰੌਸ਼ਨ ਕਰ ਰਹੀ ਹੈ। ਗਗਨਦੀਪ ਧਾਲੀਵਾਲ ਨੇ ਦਸਵੀਂ ਤੇ ਬਾਰ੍ਹਵੀਂ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ,ਉਚੇਰੀ ਸਿੱਖਿਆ ਬੀ.ਏ,ਬੀ .ਐਡ ,ਐਮ .ਏ ਇਤਿਹਾਸ ,ਐਮ ਪੰਜਾਬੀ ਸ੍ਰੀ ਲਾਲਾ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਤੇ ਐਸ.ਡੀ ਕਾਲਜ ਬਰਨਾਲਾ ਤੋਂ ਪ੍ਰਾਪਤ ਕੀਤੀ ।
ਐਮ .ਏ ਐਜੁਕੇਸਨ ਲਵਲੀ ਯੂਨੀਵਰਸਿਟੀ ਦੇ ਭਾਰਤੀ ਸੈਂਟਰ ਬਰਨਾਲਾ ਤੋਂ ਹਾਸਿਲ ਕੀਤੀ ।ਗਗਨਦੀਪ ਪੰਜ ਸਾਲ ਬਤੌਰ ਹਿਸਟਰੀ ਲੈਕਚਰਾਰ ਤੇ ਪੰਜਾਬੀ ਅਧਿਆਪਕ ਵਜੋਂ ਭੂਮਿਕਾ ਨਿਭਾ ਚੁੱਕੇ ਹਨ।ਬੜੇ ਹੀ ਖੁੱਲ੍ਹੇ ਤੇ ਨੇਕ ਦਿਲ ਵਾਲੇ ਇਨਸਾਨ ਹਨ।ਗਗਨਦੀਪ ਜੀ 2009 ਤੋਂ ਰਾਸ਼ਟਰੀ ਕਵੀ ਸੰਗਮ ਦੇ ਬਰਨਾਲਾ ਜਿਲਾ ਦੇ ਪ੍ਰਧਾਨ ਰਹਿ ਚੁੱਕੇ ਹਨ। ਉਸ ਤੋਂ ਬਾਅਦ ਗਗਨਦੀਪ ਜੀ ਨੂੰ 2018 ਵਿੱਚ ਮਹਿਲਾ ਕਾਵਿ ਮੰਚ ਪੰਜਾਬ ਵਿੱਚ ਬਰਨਾਲਾ ਜਿਲਾ ਦੀ ਪ੍ਰਧਾਨ ਬਣਨ ਦਾ ਮੌਕਾ ਮਿਲਿਆ।ਵਰਤਮਾਨ ਗਗਨ ਜੀ ਮਹਿਲਾ ਕਾਵਿ ਮੰਚ ਪੰਜਾਬ ਦੇ ਜਨਰਲ ਸਕੱਤਰ ਵਜੋਂ ਭੂਮਿਕਾ ਨਿਭਾ ਰਹੇ ਹਨ।
ਗਗਨਦੀਪ ਦੀਆ ਰਚਨਾਵਾਂ ਨੂੰ ਅਖਬਾਰ ਐਟੀ ਕਰੱਪਸ਼ਨ ,ਸਪੋਕਸਮੈਨ ,ਦੋਆਬਾ ਐਕਸਪ੍ਰੈਸ਼,ਸਟਰਿੰਗ ਅਪਰੇਸ਼ਨ, ਅਜ਼ਾਦ ਸੋਚ ,ਪੰਜਾਬ ਟਾਈਮਜ ,ਸਾਂਝੀ ਖ਼ਬਰ ,ਅਤੇ ਅਦਬੀ ਸਾਂਝ ਸਾਹਿਤਕ ਗੁੜਤੀ ਸਾਂਝਾ ਮੀਡੀਆ ,ਵਰਲਡ ਮਿਸ਼ਨ ,ਪੰਜਾਬ ਟਾਈਮਜ ਯੂ.ਕੇ,ਕੈਨੇਡੀਅਨ ,ਸੱਚ ਕਹੂੰ ,ਜੰਤਾਂ ਦੀ ਅਵਾਜ ਨਿਊਜ,ਦੇਸ਼ ਸੇਵਕ,ਚੜ੍ਹਦੀ ਕਲਾ ਆਦਿ ਤੇ ਹੋਰ ਮੈਗਜ਼ੀਨਾਂ ਵਿੱਚ ਵਿਲੱਖਣ ਥਾਂ ਮਿਲ ਚੁੱਕੀ ਹੈ ।ਸਪੋਕਸਮੈਨ ,ਅਜ਼ਾਦ ਸੋਚ,ਪੰਜਾਬ ਰਾਈਮਜ ਅਖਬਾਰ ਵਿੱਚ ਲੱਗ ਚੁੱਕੀ ਔਰਤ ਕਵਿਤਾ ਨੂੰ ਬਹੁਤ ਭਰਮਾ ਹੁੰਗਾਰਾ ਮਿਲਿਆਂ।
ਗਗਨ ਜੀ ਦੀਆ ਰਚਨਾਵਾਂ ਸਾਂਝੇ ਕਾਵਿ ਸੰਗ੍ਰਹਿ ਕਾਰਵਾਂ,ਕਾਵਿਅੰਜਲੀ ,ਜਦੋਂ ਔਰਤ ਸ਼ਾਇਰ ਹੁੰਦੀ ਸੀ ,ਕਿਸਾਨ ਅੰਦੋਲਨ ਵਿੱਚ ਛਪ ਚੁੱਕੀਆਂ ਹਨ ।ਪੂਰਵ ਪ੍ਰੋ.ਡਾਕਟਰ ਹੁਕਮ ਚੰਦ ਰਾਜਪਾਲ (ਹਿੰਦੀ ਵਿਭਾਗ ਪੰਜਾਬੀ ਵਿਸਵਵਿਦਿਆਲਿਆ ਪਟਿਆਲਾ)ਦੁਆਰਾ ਪ੍ਰਕਾਸਿਤ ਕਿਤਾਬ ਪੰਜਾਬ ਦੀ ਸਮਕਾਲੀਨ ਹਿੰਦੀ ਕਵਿਤਾ 2015 ਵਿੱਚ ਉਘੀਆ ਸਾਹਿਤਕਾਰਾਂ ਵਿੱਚ ਗਗਨਦੀਪ ਧਾਲੀਵਾਲ ਦਾ ਨਾਮ ਛਪ ਚੁੱਕਾ ਹੈ।ਬਿਨਾ ਪੈਸਿਆਂ ਦੇ ਸਾਂਝੇ ਕਾਵਿ ਸੰਗ੍ਰਹਿ ਨਵੀਆਂ ਪੈੜਾਂ,ਜਗਦੇ ਦੀਵੇ ਵਿੱਚ ਗਗਨਦੀਪ ਜੀ ਸੰਪਾਦਿਕਾ ਦੀ ਭੂਮਿਕਾ ਨਿਭਾ ਚੁੱਕੇ ਹਨ ।
ਇਸ ਤੋ ਇਲਾਵਾ ਸਾਂਝੇ ਕਾਵਿ ਸੰਗ੍ਰਹਿ ‘ਅਹਿਸਾਸਾਂ ਦੀ ਸਾਂਝ’, ‘ਸਾਂਝ ਦਿਲਾਂ ਦੀ’ ‘ਨਵੀਂਆਂ ਕਲਮਾਂ ਦੇ ਰੰਗ ,ਗਗਨ ਦੇ ਸੰਗ ਪੁਸਤਕਾਂ ਵਿੱਚ ਵੀ ਸੰਪਾਦਕ ਦੀ ਭੂਮਿਕਾ ਨਿਭਾ ਚੁੱਕੇ ਹਨ।ਇਸ ਤੋਂ ਇਲਾਵਾ ਗਗਨਦੀਪ ਧਾਲੀਵਾਲ ਆਉਣ ਵਾਲੇ ਸਾਂਝੇ ਕਾਵਿ ਸੰਗ੍ਰਹਿ ‘ਅਲਫਾਜਾਂ ਦੇ ਤੀਰ‘ ,‘ਪੁੰਗਰਦੀਆਂ ਕਲੀਆਂ’ ,ਰੱਬ ਦੇ ਬੰਦੇ’ਤਿੰਨ ਪੁਸਤਕਾਂ ਵਿੱਚ ਵੀ ਸੰਪਾਦਕ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ।ਸਭ ਨੂੰ ਪਤਾ ਹੀ ਹੈ ਕੋਈ ਵੀ ਕੰਮ ਨੂੰ ਸੰਪੂਰਨਤਾ ਪ੍ਰਦਾਨ ਕਰਨ ਲਈ ਸਹਿਯੋਗ ਦੀ ਲੋੜ ਹੁੰਦੀ ਹੈ ਇਸ ਤਰ੍ਹਾਂ ਹੀ ਗਗਨਦੀਪ ਜੀ ਦੇ ਸਤਿਕਾਰਯੋਗ ਦਾਦੀ ਜੀ ਮਾਤਾ ਪਿਤਾ ,ਵੱਡੀ ਭੈਣ ਕਿਰਨਜੀਤ ਤੇ ਛੋਟਾ ਭਰਾ ਕਰਮਜੀਤ ਤੇ ਉਹਨਾਂ ਦੀ ਦੋਸਤ ਹਰਪ੍ਰੀਤ ਦਾ ਹਮੇਸਾ ਉਹਨਾ ਨੂੰ ਸਹਿਯੋਗ ਰਿਹਾ ਹੈ ।
ਨਵੀਂਆਂ ਪੈੜਾ ਗਗਨ ਧਾਲੀਵਾਲ ਦੀ ਦਿਨ ਰਾਤ ਦੀ ਲਗਨ ਸਦਕਾ ਇੱਕ ਸੌ ਸਾਹਿਤਕਾਰਾਂ ਦਾ ਸਾਂਝਾ ਕਾਵਿ ਸੰਗ੍ਰਹਿ ਹਫ਼ਤੇ ਵਿੱਚ ਤਿਆਰ ਹੋ ਚੁੱਕਾ ਹੈ ਜੋ ਰੀਲੀਜ ਵੀ ਹੋ ਚੁੱਕਾ ਹੈ ।ਗਗਨ ਧਾਲੀਵਾਲ ਜੀ ਇਸ ਕਾਵਿ ਸੰਗ੍ਰਹਿ ਰਾਹੀਂ ਸਾਹਿਤ ਖੇਤਰ ਵਿੱਚ ਯੋਗਦਾਨ ਪਾ ਰਹੇ ਹਨ ਸਾਹਿਤ ਦੀ ਸੇਵਾ ਕਰ ਰਹੇ ਹਨ ।ਰਾਸ਼ਟਰੀ ਕਵੀ ਸੰਗਮ ਪੰਜਾਬ ਇਕਾਈ ਮਹਿਲਾ ਕਾਵਿ ਕਾਵਿ ਮੰਚ ਪੰਜਾਬ,ਸਾਹਿਤਯ ਕਲਸ਼ ਪਬਲੀਕੇਸ਼ਨ ਵੱਲੋਂ ਅਤੇ ਹੋਰ ਸਾਹਿਤਕ ਪ੍ਰੋਗਰਾਮਾਂ ਵਿੱਚ ਬਹੁਤ ਮਾਣ ਮਿਲ ਚੁੱਕਿਆਂ ਹੈ।
ਗਗਨਦੀਪ ਧਾਲੀਵਾਲ ਦੀ ਮਿਹਨਤ ਸਦਕਾ ਜਿਲਾ ਬਰਨਾਲਾ ,ਮਾਨਸਾ ,ਮੋਗਾ ,ਬਠਿੰਡਾ , ਸੰਗਰੂਰ ਤੇ ਅੰਮ੍ਰਿਤਸਰ ਵਿੱਚ ਮਹਿਲਾ ਕਾਵਿ ਮੰਚ ਦੀ ਸ਼ਾਖਾ ਖੁੱਲ ਚੁੱਕੀ ਹੈ ਇਹ ਛੇ ਜਿਲਿਆ ਵਿੱਚ ਸੰਸਥਾ ਗਗਨ ਧਾਲੀਵਾਲ ਦੀ ਨਿਗਰਾਨੀ ਹੇਠ ਕੰਮ ਰਹੀ ਹੈ ਜੋ ਕਿ ਨਵੇਂ ਲੇਖਕਾਂ ਨੂੰ ਸਾਹਿਤਕ ਖੇਤਰ ਵਿੱਚ ਅੱਗੇ ਲੈ ਕੇ ਆਉਣ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ ।ਇਸ ਸੰਸ਼ਥਾ ਦਾ ਮੁੱਖ ਉਦੇਸ ਮਨ ਤੋਂ ਮੰਚ ਤੱਕ ਲੈਕੇ ਆਉਣਾ ਹੈ ।ਉਹ ਇਨਸਾਨ ਬੜੇ ਹੀ ਭਾਗਾਂ ਵਾਲੇ ਹੁੰਦੇ ਹਨ ਜਿੰਨਾ ਨੂੰ ਕੁਦਰਤ ਨੇ ਸਾਇਰੀ ਕਰਨ ਦਾ ਬਲ ਬਖ਼ਸ਼ਿਆ ਹੈ। ਗਗਨ ਜੀ ਦੇ ਵਿਚਾਰ ਅਨੁਸਾਰ ਸਾਇਰੀ ਮਨੁੱਖ ਦੇ ਵਲਵਲਿਆਂ ,ਭਾਵਨਾਵਾਂ ,
ਅਹਿਸਾਸਾਂ ਦਾ ਇੱਕੋ ਇੱਕ ਅਜਿਹਾ ਮਾਧਿਅਮ ਹੈ ਜੋ ਉਸਨੂੰ ਮਰਨ ਤੋਂ ਬਾਅਦ ਵੀ ਅਮਰ ਰੱਖਦੀ ਹੈ।ਗਗਨਦੀਪ ਧਾਲੀਵਾਲ ਦੇ ਸ਼ੇਅਰਾਂ ਵਿੱਚੋਂ ਇੱਕ ਸ਼ੇਅਰ ਦੀ ਵੰਨਗੀ –
ਚਾਰੇ ਪਾਸੇ ਚਾਨਣ ਬਿਖੇਰ ਦੇਵੇ ,
ਦੀਵੇ ਦੀ ਲੋਹ ਹੈ ਔਰਤ ।
ਗਗਨ ਨਿੱਕੇ ਨਿੱਕੇ ਰਾਹਾਂ ਤੇ ,
ਵੱਡੀਆਂ ਵੱਡੀਆਂ ਪੈੜਾਂ ਕਰੇ ,
ਧਾਲੀਵਾਲ ਹਰ ਮੁਸਾਫਿਰ ਦੀ ਮੰਜਿਲ ਹੈ ਔਰਤ।
ਕੱਲ ਹੀ ਸ਼ਹੀਦ ਅੱਛਰਾ ਸਿੰਘ ਤੇ ਸ਼ਹੀਦ ਭੋਲਾ ਸਿੰਘ ਦੀ ਯਾਦ ਨੂੰ ਸਮਰਪਿਤ ਗਗਨਦੀਪ ਧਾਲੀਵਾਲ ਵੱਲੋਂ ਕੀਤੀ ਸੰਪਾਦਿਤ ਪੁਸਤਕ “ਨਵੀਆਂ ਕਲਮਾਂ ਦੇ ਰੰਗ,ਗਗਨ ਦੇ ਸੰਗ “ਸਰਕਾਰੀ ਪ੍ਰਾਇਮਰੀ ਸਕੂਲ ਝਲੂਰ ਵਿਖੇ ਲੋਕ ਅਰਪਨ ਕਰਦਿਆਂ ਇੱਕ ਸਾਹਿਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਾਹਿਤਯ ਕਲਸ਼ ਪਬਲੀਕੇਸ਼ਨ ਦੇ ਸੰਸ਼ਥਾਪਕ ਸ੍ਰੀ ਸਾਗਰ ਸੂਦ ਸੰਜੇ ਜੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਇਹ ਲੋਕ ਅਰਪਨ ਸਮਾਰੋਹ ਗਗਨਦੀਪ ਜੀ ਦੇ ਪਿੰਡ ਝਲੂਰ ਦੇ ਐਕਸ ਆਰਮੀ ਸਰਵਿਸ ਮੈਨ ਤੇ ਝਲੂਰ ਨਗਰ ਨਿਵਾਸੀ ਦੇ ਸਹਿਯੋਗ ਨਾਲ ਕਰਵਾਇਆ ਗਿਆ।ਗਗਨਦੀਪ ਜੀ ਨੂੰ ਪਿੰਡ ਦਾ ਸਹਿਯੋਗ ਬਹੁਤ ਮਿਲ ਰਿਹਾ ਹੈ।
ਉਮੀਦ ਕਰਦੇ ਹਾ ਕਿ ਗਗਨਦੀਪ ਧਾਲੀਵਾਲ ਆਉਣ ਵਾਲੇ ਸਮੇਂ ਵਿੱਚ ਸਾਹਿਤਕ ਖੇਤਰ ਵਿੱਚ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਨ।ਸਾਹਿਤਕ ਖੇਤਰ ਵਿੱਚ ਤਨ ਮਨ ਤੋ ਆਪਣੀ ਭੂਮਿਕਾ ਨਿਭਾਉਦੇ ਰਹਿਣ।
ਰਾਮੇਸ਼ਵਰ ਸਿੰਘ
+91 99148 80392