ਪੰਜਾਬੀ ’ਵਰਸਿਟੀ ਦੀ ਮਾੜੀ ਵਿੱਤੀ ਹਾਲਤ ਤੋਂ ਦੁਖੀ ਹੋ ਕੇ ਪਟਿਆਲਾ-ਚੰਡੀਗੜ੍ਹ ਕੌਮੀ ਮਾਰਗ ਜਾਮ ਕੀਤਾ

ਪਟਿਆਲਾ (ਸਮਾਜ ਵੀਕਲੀ) : ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ’ਵਰਸਿਟੀ ਦੀ ਮਾੜੀ ਵਿੱਤੀ ਹਾਲਾਤ ਦੇ ਮੱਦੇਨਜ਼ਰ ਅੱਜ ਪਟਿਆਲਾ-ਚੰਡੀਗੜ੍ਹ ਰੋਡ ਉਤੇ ਜਾਮ ਲਗਾਇਆ। ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਫੇਸ-1 ਦੀਆਂ ਟਰੈਫਿਕ ਲਾਈਟਸ ਉੱਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਇਸ ਚੱਕਾ ਜਾਮ ਵਿਚ ਮੁਲਾਜ਼ਮਾਂ ਤੋਂ ਇਲਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀਆਂ ਔਰਤਾਂ ਨੇ ਵੀ ਵੀ ਸ਼ਿਰਕਤ ਕੀਤੀ।

ਵਿਦਿਆਰਥੀ ਆਗੂਆਂ ਨੇ ਸ਼ਿਕਵਾ ਕੀਤਾ ਕਿ ਪੰਜਾਬ ਸਰਕਾਰ ਯੂਨੀਵਰਸਿਟੀ ਦੇ ਮਾੜੇ ਵਿੱਤੀ ਹਾਲਾਤ ਦੀ ਸਾਰ ਨਹੀਂ ਲੈ ਰਹੀ। ਇਸ ਕਾਰਨ ਮਾਲਵੇ ਦੀ ਇਹ ਵਿੱਦਿਅਕ ਧ੍ਰੋਹ ਖ਼ਤਮ ਹੋਣ ਕਿਨਾਰੇ ਹੈ। ਉਨ੍ਹਾਂ ਮੰਗ ਕੀਤੀ ਕਿ ਚਾਲੂ ਬਜਟ ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਸਾਰ ਲੈ ਕੇ ਇਸ ਦੇ ਹੋਰ ਮਸਲੇ ਵੀ ਤੁਰੰਤ ਹੱਲ ਕੀਤੇ ਜਾਣ।

Previous articleਅਕਾਲੀ ਵਿਧਾਇਕ ਗੱਡਿਆਂ ’ਤੇ ਸਵਾਰ ਹੋ ਕੇ ਵਿਧਾਨ ਸਭਾ ਪੁੱਜੇ: ਪੈਟਰੋਲ ਤੇ ਡੀਜ਼ਲ ’ਤੇ ਟੈਕਸਾਂ ਵਿਰੋਧ, ਆਪ ਵੱਲੋਂ ਸਦਨ ’ਚੋਂ ਵਾਕਅਊਟ
Next articleਤਾਜ ਮਹਿਲ ’ਚ ਬੰਬ ਹੋਣ ਦੀ ਸੂਚਨਾ ਅਫ਼ਵਾਹ ਨਿਕਲੀ