ਅੱਠਵਾਂ ਹੋਲਾ ਮਹੱਲਾ ਕਬੱਡੀ ਕੁਸਤੀ ਤੇ ਗਤਕਾ ਮੁਕਾਬਲੇ 17 ਤੇ 18 ਮਾਰਚ 2022 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ- ਕੁਲਵੰਤ ਸਿੰਘ ਸੰਘਾਂ ਇੰਗਲੈਂਡ ।

ਸ਼੍ਰੀ ਅਨੰਦਪੁਰ ਸਾਹਿਬ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਸ਼੍ਰੀ ਅਨੰਦਪੁਰ ਸਾਹਿਬ ਸਪੋਰਟਸ ਤੇ ਕਲਚਰ ਕਲੱਬ ਇੰਗਲੈਂਡ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਤੇ ਕਲਚਰ ਕਲੱਬ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਠਵਾਂ ਹੋਲਾ ਮਹੱਲਾ ਕਬੱਡੀ ਕੁਸਤੀ ਤੇ ਗਤਕੇ ਦੇ ਮੁਕਾਬਲੇ 17 ਤੇ 18 ਮਾਰਚ 2022 ਨੂੰ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਨੂੰ ਸਰਦਾਰ ਕੁਲਵੰਤ ਸਿੰਘ ਸੰਘਾ ਜਰਨਲ ਸੈਕਟਰੀ ਇੰਗਲੈਂਡ ਫੈਡਰੇਸ਼ਨ ਜੀ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਕਰੀਬ 40 ਲੱਖ ਦੇ ਇਨਾਮ ਦਿੱਤੇ ਜਾਣਗੇ। ਜਿਸ ਵਿੱਚ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 14 ਚੋਟੀ ਦੀਆਂ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਹੋਣਗੇੇ। ਜਿਹਨਾਂ ਵਿੱਚ ਕਬੱਡੀ ਦੇ ਸੁਪਰ ਸਟਾਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਆਪਣੇ ਜੋਹਰ ਦਿਖਾਉਣਗੇ। ਕੁਸ਼ਤੀਆਂ ਦੇ ਮੁਕਾਬਲੇ ਵੀ ਚੋਟੀ ਦੇ ਪਹਿਲਵਾਨਾਂ ਵਿੱਚਕਾਰ ਹੋਣਗੇ।

40 ਸਾਲ ਉਮਰ ਵਾਲੇ ਕਬੱਡੀ ਖਿਡਾਰੀਆਂ ਦਾ ਵੀ ਸੋਅ ਮੈਚ ਹੋਵੇਗਾ। ਪੰਜਾਬ ਤੇ ਹਰਿਆਣਾ ਦੀਆਂ ਲੜਕੀਆਂ ਦਾ ਕਬੱਡੀ ਮੈਚ ਕਰਵਾਇਆ ਜਾਵੇਗਾ। ਛੋਟੇ ਐਕਸਨਾ ਵਾਲੇ ਸਟਾਰ ਬੱਚਿਆਂ ਦਾ ਕਬੱਡੀ ਮੈਚ ਵੀ ਵੇਖਣਯੋਗ ਹੋਵਗਾ। ਗਤਕੇ ਦੇ ਮੁਕਾਬਲੇ ਦਰਸਕਾ ਲਈ ਖਿੱਚ ਦਾ ਕੇਦਰ ਬਣਨਗੇ। ਇਸ ਖੇਡ ਮੇਲੇ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਖੇਡ ਮੇਲੇ ਨੂੰ ਸਫਲ ਬਣਾਉਣ ਦੇ ਲਈ ਸਰਪ੍ਰਸਤ ਰਣਜੀਤ ਸਿੰਘ ਢੰਡਾ ਪ੍ਰਧਾਨ ਇੰਗਲੈਂਡ ਫੈਡਰੇਸ਼ਨ ਰਾਜਾ ਕੰਗ ਬਗੀਚਾ ਸਿੰਘ ਸੰਧੂ ਬਲਜੀਤ ਸਿੰਘ ਹਰਦਾਸਪੁਰੀ ਗੁਰਪਾਲ ਸਿੰਘ ਪਹਿਲਵਾਨ ਪ੍ਰਧਾਨ ਪਿਆਰਾ ਸਿੰਘ ਰੰਧਾਵਾ ਗੁਰਚਰਨ ਸਿੰਘ ਢਿਲੋਂ ਪਿੰਕੀ ਜਰਨਲ ਸਕੱਤਰ ਗੁਰਚਰਨ ਸਿੰਘ ਹੰਸ ਚੈਅਰਮੈਨ ਗੁਰਪਾਲ ਸਿੰਘ ਚੱਠਾ ਖਜਾਨਚੀ ਬਲਦੇਵ ਸਿੰਘ ਸਰਪੰਚ ਭਾਣੋਕੀ ਸਰਦਾਰ ਸੁਰਜਨ ਸਿੰਘ ਚੱਠਾ ਪ੍ਰਧਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਕਰਤਾਰ ਸਿੰਘ ਪਹਿਲਵਾਨ ਸਰਦਾਰ ਸਵਿੰਦਰਜੀਤ ਸਿੰਘ ਬੈਸ ਸਾਬਕਾ ਐਸ ਪੀ ਤਰਲੋਚਨ ਸਿੰਘ ਗਿੱਲ ਦੀਨੇਵਾਲ ਇੰਗਲੈਂਡ ਸੁਖਬੀਰ ਸਿੰਘ ਮੰਡੇਰ ਇਕਬਾਲ ਸਿੰਘ ਅਟਵਾਲ ਗੁਰਮੇਲ ਸਿੰਘ ਸਹੋਤਾ ਕੁਲਵੰਤ ਸਿੰਘ ਚੱਠਾ ਪਲਵਿੰਦਰ ਸਿੰਘ ਦਰਬਾਰਾ ਸਿੰਘ ਧਾਲੀਵਾਲ ਐਨ ਆਰ ਆਈ ਵੀਰਾਂ ਦੇ ਵੱਡੇ ਸਹਿਯੋਗ ਹਨ। ਸਾਰੀਆਂ ਸੰਗਤਾਂ ਨੂੰ ਇਸ ਖੇਡ ਵਿੱਚ ਮੇਲੇ ਹੁੰਮ ਹੁੰਮਾਕੇ ਪਹੁੰਚਣ ਦੀ ਬੇਨਤੀ ਕੀਤੀ ਜਾਦੀ ਹੈ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਪ੍ਰੀਤ ਸਿੰਘ ਰਿਆੜ ਬਣੇ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ
Next articleਭਗਵੰਤ ਮਾਨ ਵੱਲੋਂ ਲੋਕ ਸਭਾ ਤੋਂ ਅਸਤੀਫ਼ਾ