ਪੰਜਵੇਂ ਦਿਨ ਵੀ ਵੀਹ ਹਜ਼ਾਰ ਤੋਂ ਵੱਧ ਮਾਮਲੇ

(ਸਮਾਜਵੀਕਲੀ) :  ਭਾਰਤ ਵਿਚ ਕੋਵਿਡ ਦੇ ਕੇਸ ਮੰਗਲਵਾਰ ਨੂੰ ਸੱਤ ਲੱਖ ਦਾ ਅੰਕੜਾ ਪਾਰ ਕਰ ਗਏ ਹਨ। ਅੱਜ ਵੀ ਇਕੋ ਦਿਨ ’ਚ 20 ਹਜ਼ਾਰ ਤੋਂ ਵੱਧ ਕੇਸ (22,252 ਮਾਮਲੇ) ਸਾਹਮਣੇ ਆਏ ਹਨ। ਪਿਛਲੇ ਲਗਾਤਾਰ ਪੰਜ ਦਿਨਾਂ ਤੋਂ 20 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਮੁਲਕ ਵਿਚ ਕਰੋਨਾਵਾਇਰਸ ਦੇ ਪਹਿਲੇ ਲੱਖ ਕੇਸ 110 ਦਿਨਾਂ ’ਚ ਜਦਕਿ ਅਗਲੇ ਸਾਰੇ ਕੇਸ ਸਿਰਫ਼ 49 ਦਿਨਾਂ ਵਿਚ ਸਾਹਮਣੇ ਆਏ ਹਨ। ਮੁਲਕ ਵਿਚ ਹੁਣ ਤੱਕ 7,19,665 ਮਾਮਲੇ ਉਜਾਗਰ ਹੋ ਚੁੱਕੇ ਹਨ।

24 ਘੰਟਿਆਂ ਦੌਰਾਨ 467 ਮੌਤਾਂ ਨਾਲ ਹੁਣ ਤੱਕ ਕੁੱਲ 20,160 ਮੌਤਾਂ ਹੋ ਚੁੱਕੀਆਂ ਹਨ। 4,39,947 ਲੋਕ ਠੀਕ ਵੀ ਹੋਏ ਹਨ ਤੇ ਇਸ ਵੇਲੇ 2,59,557 ਐਕਟਿਵ ਕੇਸ ਹਨ। ਆਈਸੀਐਮਆਰ ਮੁਤਾਬਕ 1,02,11,0962 (ਇਕ ਕਰੋੜ ਤੋਂ ਵੱਧ) ਨਮੂਨੇ ਕੋਵਿਡ ਟੈਸਟ ਲਈ ਲਏ ਜਾ ਚੁੱਕੇ ਹਨ। ਲੰਘੇ 24 ਘੰਟਿਆਂ ਵਿਚ ਸਭ ਤੋਂ ਵੱਧ 204 ਮੌਤਾਂ ਮਹਾਰਾਸ਼ਟਰ ਵਿਚ, ਤਾਮਿਲਨਾਡੂ ’ਚ 61, ਦਿੱਲੀ ਵਿਚ 48, ਕਰਨਾਟਕ ’ਚ 29, ਉੱਤਰ ਪ੍ਰਦੇਸ਼ ਵਿਚ 24 , ਪੱਛਮੀ ਬੰਗਾਲ ਵਿਚ 22 ਤੇ ਗੁਜਰਾਤ ਵਿਚ 17 ਮੌਤਾਂ ਹੋਈਆਂ ਹਨ।

ਮਹਾਰਾਸ਼ਟਰ ਵਿਚ ਹੁਣ ਤੱਕ ਦੋ ਲੱਖ ਤੋਂ ਵੱਧ ਕੇਸ, ਤਾਮਿਲਨਾਡੂ ਤੇ ਦਿੱਲੀ ਵਿਚ ਲੱਖ ਤੋਂ ਵੱਧ, ਗੁਜਰਾਤ ਵਿਚ 36,772, ਯੂਪੀ ਵਿਚ 28 ਹਜ਼ਾਰ ਤੋਂ ਵੱਧ, ਤਿਲੰਗਾਨਾ ਤੇ ਕਰਨਾਟਕ ਵਿਚ ਕਰੀਬ 25 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ।

Previous articleMan with LeT links held from J&K’s Sopore
Next articleCovid recovery rate tops 70%, 25,449 active cases in Delhi