ਲੰਡਨ (ਸਮਾਜਵੀਕਲੀ) : ਬਰਤਾਨੀਆ ਦੇ ਪ੍ਰਿੰਸ ਚਾਰਲਸ ਨੇ ਬ੍ਰਿਟਿਸ਼ ਏਸ਼ੀਅਨ ਟਰੱਸਟ ਦੇ ਸਰਪ੍ਰਸਤ ਵਜੋਂ ਦੱਖਣੀ ਏਸ਼ਿਆਈ ਦੇਸ਼ਾਂ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਲਈ ਕਰੋਨਾ ਸੰਕਟ ਨਾਲ ਨਜਿੱਠਣ ਵਾਸਤੇ ਨਵਾਂ ਕੋਵਿਡ-19 ਐਮਰਜੈਂਸੀ ਅਪੀਲ ਫੰਡ ਲਾਂਚ ਕੀਤਾ ਹੈ। ਪ੍ਰਿੰਸ ਚਾਰਲਸ, ਜੋ ਕਿ ਖ਼ੁਦ ਵੀ ਕਰੋਨਾ ਲਾਗ ਤੋਂ ਪੀੜਤ ਹੋਏ ਸਨ, ਨੇ ਕਿਹਾ ਕਿ ਉਹ ਐਮਰਜੈਂਸੀ ਅਪੀਲ ਰਾਹੀਂ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਵਿੱਚ ਕਰੋਨਾ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਲਈ ਕਰਨਾ ਚਾਹੁੰਦੇ ਹਨ। ਬ੍ਰਿਟਿਸ਼ ਏਸ਼ੀਅਨ ਟਰੱਸਟ ਵੱਲੋਂ ਆਨਲਾਈਨ ਪ੍ਰਣਾਲੀ ਰਾਹੀਂ ਸਥਾਪਤ ਇਸ ਫੰਡ ’ਚ ਲੋਕਾਂ ਨੂੰ ਦਾਨ ਦੇਣ ਦੀ ਅਪੀਲ ਕੀਤੀ ਗਈ ਹੈ। -ਪੀਟੀਆਈ
HOME ਪ੍ਰਿੰਸ ਚਾਰਲਸ ਵੱਲੋਂ ਦੱਖਣੀ ਏਸ਼ੀਆ ਲਈ ਐਮਰਜੈਂਸੀ ਫੰਡ ਲਾਂਚ