ਪ੍ਰਮੋਟਰ ਦਿਲਬਹਾਰ ਸ਼ੌਕਤ ਨੂੰ ਸਦਮਾ, ਮਾਮੇ ਦਾ ਦੇਹਾਂਤ

ਅੱਪਰਾ (ਸਮਾਜ ਵੀਕਲੀ)-ਉੱਘੇ ਪ੍ਰਮੋਟਰ, ਸ਼ਾਇਰ ਤੇ ਗੀਤਕਾਰ ਜਨਾਬ ਦਿਲਬਹਾਰ ਸ਼ੌਕਤ ਨੂੰ ਉਸ ਸਮੇਂ ਗਹਿਰਾ ਸਦਾ ਲੱਗਾ, ਜਦੋਂ ਉਨਾਂ ਦੇ ਮਾਮਾ ਜੀ ਸ੍ਰੀ ਰਾਸ਼ਿਦ ਅਹਿਮਦ (ਬੜਾ ਪਿੰਡ) ਇਸ ਫ਼ਾਨੀ ਸੰਸਾਰ ਤੋਂ ਰੁਖਸਤ ਹੋ ਗਏ। ਇਸ ਦੁੱਖ ਦੀ ਘੜੀ ‘ਚ ਸਰੂਪ ਸਿੰਘ ਕਡਿਆਣਾ ਆਗੂ ਲੋਕ ਇਨਸਾਫ ਪਾਰਟੀ, ਚੌਧਰੀ ਵਿਕਮਜੀਤ ਸਿੰਘ ਇੰਚਾਰਜ ਹਲਕਾ ਫਿਲੌਰ ਤੇ ਜਨਰਲ ਸਕੱਤਰ ਕਾਂਗਰਸ ਕਮੇਟੀ ਸੁਰਜੀਤ ਸਿੰਘ ਪਹਿਲਵਾਨ ਮੈਂਬਰ ਜਿਲਾ ਪ੍ਰੀਸ਼ਦ, ਸਾਂਈ ਉਮਰੇਸ਼ਾਹ ਰੋਜ਼ਾ ਸ਼ਰੀਫ ਮੰਢਾਲੀ, ਮੋਹਣ ਲਾਲ ਬਹਿਰਾਮ ਸਾਬਕਾ ਐਮ, ਐਲ. ਏ., ਸਲੀਮ ਸੁਲਤਾਨੀ ਮੁੱਖ ਪ੍ਰਚਾਰਕ ਵਰਲਡ ਪੀਸ ਮਿਸ਼ਨ, ਮੁਬਾਰਕ ਅਲੀ, ਮੁਸ਼ਤਾਕ ਅਲੀ, ਕੁਰਸ਼ੈਦ ਮੁਹੰਮਦ, ਮੰਗਤ ਅਲੀ, ਵਿਜੈ ਸ਼ੌਕਤ (ਸੰਗੀਤਕਾਰ) ਬੂਟਾ ਮੁਹੰਮਦ (ਲੋਕ ਗਾਇਕ), ਮਕਬੂਲ, ਮਨਮੀਨ ਮੈਵੀ, ਦੇਬੀ ਮਖਸੂਸਪੁਰੀ, ਇੰਦਰਜੀਤ ਨਿੱਕੂ, ਤੇਜਵੰਤ ਕਿੱਟੂ, ਪਾਲੀ ਦੇਤਵਾਲੀਆ, ਮਨੋਜ ਫਗਵਾੜਵੀ (ਯੂ. ਐਸ. ਏ.) ਅਨੂੰ ਸ਼ੌਕਤ, ਨਰਿੰਦਰ ਸਿੰਘ ਢੰਡਵਾੜ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

 

Previous articleਮੰਡੀ ਵਿਖੇ ਪੰਜਾਬ ਸਰਕਾਰ ਦੇ ਖਿਲਾਫ਼ ਅਕਾਲੀ ਦਲ-ਭਾਜਪਾ ਨੇ ਲਗਾਇਆ ਧਰਨਾ
Next articleनौवीं पातशाही श्री गुरु तेग बहादुर जी के 400 प्रकाश पर्व को समर्पित शैक्षणिक मुकाबले शुरू