ਫਿਲੌਰ, (ਸਮਾਜ ਵੀਕਲੀ ਬਿਊਰੋ) – ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋਂ ਫਿਲੌਰ ਨਜ਼ਦੀਕ ਪਿੰਡ ਮੁੱਠਡਾ ਖੁਰਦ ਵਿਖੇ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ ਤੇ ਅਧਾਰਿਤ 12ਵੀ ਪੁਸਤਕ ਪ੍ਰਤੀਯੋਗਤਾ ਕਰਾਈ ਗਈ । ਜਿਸ ਵਿਚ 120 ਪ੍ਰਤੀਯੋਗੀਆਂ ਨੇ ਭਾਗ ਲਿਆ, ਇਸ ਪੁਸਤਕ ਪ੍ਰਤੀਯੋਗਤਾ ਵਿਚ 6 ਵੀ ਕਲਾਸ ਤੋ ਲੈ ਕੇ 40 ਸਾਲ ਤੱਕ ਦੀ ਉਮਰ ਤੱਕ ਦੇ ਪ੍ਰਤੀਯੋਗੀ ਭਾਗ ਲੈ ਸਕਦੇ ਸਨ। ਇਸ ਮੌਕੇ ਮਾਸਟਰ ਕਮਲ ਰਾਏ ਨੇ ਕਿਹਾ ਕਿ ਇਹ ਪ੍ਰਤੀਯੋਗਤਾ ਹਰ ਸਾਲ ਹੁੰਦੀ ਹੈ ਅਤੇ ਇਸ ਵਿਚ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ ਤੇ ਅਧਾਰਿਤ ਸਵਾਲ ਪੁੱਛੇ ਜਾਂਦੇ ਹਨ। ਜਿਕਰਯੋਗ ਹੈ ਕਿ ਪੂਰੇ ਪੰਜਾਬ ਵਿਚ ਹੋਈ ਇਸ ਪ੍ਰਤੀਯੋਗਤਾ ਦਾ ਨਤੀਜਾ 22 ਸਤੰਬਰ ਨੰ ਮਿਲਨ ਪੈਲੇਸ ਗੁਰਾਇਆ ਵਿਖੇ ਐਲਾਨੀਆ ਜਾਵੇਗਾ। ਇਸ ਮੌਕੇ ਡਾ ਲਖਬੀਰ ਚੰਦ, ਮਾਸਟਰ ਕਮਲ ਰਾਏ, ਮਾਸਟਰ ਮਹਿੰਦਰ ਪਾਲ, ਮਾਸਟਰ ਰਜਿੰਦਰ ਕੁਮਾਰ, ਮਾਸਟਰ ਬਲਬੀਰ ਚੰਦ, ਮੈਡਮ ਸੀਤਾ ਰਾਣੀ, ਮਾਸਟਰ ਅਮਰੀਕ ਕੁਮਾਰ, ਜੋਗਿੰਦਰ ਰਾਮ ਸਰਪੰਚ, ਡਾ ਪਵਨ ਕੁਮਾਰ, ਜਗਦੀਸ਼ ਚੰਦੜ੍ਹ, ਜਸਬੀਰ ਕੁਮਾਰ, ਵਿਜੈ ਕੁਮਾਰ, ਜਿੰਦਰ ਠੇਕੇਦਾਰ, ਮੈਡਮ ਨਵਜੋਤ ਕੋਰ, ਹਰਭਜਨ ਲਾਲ, ਗੁਰਨਾਮ ਸਿੰਘ, ਬਲਬੀਰ ਰਾਏ ਆਦਿ ਹਾਜਰ ਸਨ।
INDIA ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋਂ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ ਤੇ...