ਬਹੁਜਨ ਫਰੰਟ ਅਤੇ ਸੰਤ ਸਮਾਜ ਵਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕੋਠੀ ਦਾ ਘੇਰਾਓ 31 ਨੂੰ – ਕੋਟਲੀ, ਭੌਸਲੇ

ਫਿਲੌਰ (ਸਮਾਜ ਵੀਕਲੀ ਬਿਊਰੋ) – ਸ੍ਰੀ ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਦੀ ਮੁੜ ਉਸਾਰੀ ਲਈ ਸੰਤ ਸਮਾਜ ਦੇ ਆਸ਼ੀਰਵਾਦ ਨਾਲ ਪੰਜਾਬ ਅੰਦਰ ਬਣਾਏ ਗਏ ਬਹੁਜਨ ਫਰੰਟ ਦੇ ਮੈਂਬਰਾਂ ਸੁਖਵਿੰਦਰ ਸਿੰਘ ਕੋਟਲੀ ਅਤੇ ਅੰਮਿ੍ਰਤਪਾਲ ਭੌਸਲੇ ਨੇ ਦੱਸਿਆਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਤੁਗਲਕਾਬਾਦ ਦਿੱਲੀ ਵਿਖੇ ਤੋੜੇ ਗਏ ਇਤਿਹਾਸਿਕ ਮੰਦਿਰ ਦੇ ਵਿਰੋਧ ਵਜੋਂ 31 ਅਗਸਤ ਦਿਨ ਸ਼ਨੀਵਾਰ ਨੂੰ ਪਿੰਡ ਬਾਦਲ, ਲੰਬੀ (ਬਠਿੰਡਾ) ਵਿਖੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕੋਠੀ ਦਾ ਘੇਰਾਓ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਸਮੁੱਚੇ ਸਮਾਜ ਨੂੰ ਅਪੀਲ ਕੀਤੀ ਕਿ ਉਹ ਇਕ ਜੁਟ ਹੋ ਕੇ ਇਸ ਸੰਘਰਸ਼ ਅੰਦਰ ਬਹੁਜਨ ਫਰੰਟ ਅਤੇ ਸੰਤ ਸਮਾਜ ਦਾ ਸਾਥ ਦੇਣ। ਸ੍ਰੀ ਕੋਟਲੀ ਅਤੇ ਭੌਸਲੇ ਨੇ ਅੱਗੇ ਦੱਸਿਆ ਕਿ ਜਦੋਂ ਤੱਕ ਦਿਲੀ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਦੀ ਮੁੜ ਉਸਾਰੀ ਆਰੰਭ ਨਹੀਂ ਹੋ ਜਾਂਦੀ ਉਕਤ ਅੰਦੋਲਨ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ।।

Previous articleYechury reaches Srinagar, meets Tarigami
Next articleਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋਂ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ ਤੇ ਕਰਾਈ ਗਈ 12ਵੀ ਪੁਸਤਕ ਪ੍ਰਤੀਯੋਗਤਾ