ਪ੍ਰਤੀ ਮਹੀਨਾ 50 ਲੱਖ ਤੋਂ ਵੱਧ ਕਮਾਉਣ ਵਾਲਿਆਂ ਨੂੰ ਜੀਐੱਸਟੀ ਭੁਗਤਾਨ ਦੇ ਘੱਟੋ-ਘੱਟ 1 ਫ਼ੀਸਦੀ ਦੀ ਕਰਨੀ ਪਏਗੀ ਨਗਦ ਅਦਾਇਗੀ

ਨਵੀਂ ਦਿੱਲੀ (ਸਮਾਜ ਵੀਕਲੀ):ਭਾਰਤ ਦੇ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਹਰ ਮਹੀਨੇ 50 ਲੱਖ ਰੁਪਏ ਤੋਂ ਵੱਧ ਕਮਾਉਣ ਵਾਲੇ ਕਾਰੋਬਾਰੀਆਂ ਨੂੰ ਉਨ੍ਹਾਂ ਦੇ ਜੀਐੱਸਟੀ ਭੁਗਤਾਨ ਦੇ ਘੱਟੋ-ਘੱਟ 1 ਫ਼ੀਸਦੀ ਹਿੱਸੇ ਦੀ ਅਦਾਇਗੀ ਲਾਜ਼ਮੀ ਤੌਰ ’ਤੇ ਨਗਦ ਢੰਗ ਨਾਲ ਕਰਨੀ ਪਏਗੀ। ‘ਦਿ ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼’ (ਸੀਬੀਆਈਸੀ) ਨੇ ਜੀਐੱਸਟੀ ’ਚ ਰੂਲ 86ਬੀ ਸ਼ਾਮਲ ਕੀਤਾ ਹੈ। ਹਾਲਾਂਕਿ, ਇਹ ਪਾਬੰਦੀ ਉੱਥੇ ਲਾਗੂ ਨਹੀਂ ਹੋਵੇਗੀ ਜਿੱਥੇ ਮੈਨੇਜਿੰਗ ਡਾਇਰੈਕਟਰ ਜਾਂ ਕਿਸੇ ਹੋਰ ਹਿੱਸੇਦਾਰ ਨੇ ਆਮਦਨ ਕਰ ਵਜੋਂ 1 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਹੈ ਜਾਂ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ ਨੂੰ ਚਾਲੂ ਵਿੱਤੀ ਵਰ੍ਹੇ ਤੋਂ ਪਹਿਲਾਂ 1 ਲੱਖ ਤੋਂ ਵੱਧ ਰੁਪਏ ਦੀ ਰਾਸ਼ੀ ਦਾ ਰਿਫੰਡ ਮਿਲਿਆ ਹੈ।

Previous articleਹਿਮਾਚਲ ਪ੍ਰਦੇਸ਼ ਨਾਲ ਸਬੰਧਤ ਕਮੇਟੀ ’ਚ ਆਨੰਦ ਸ਼ਰਮਾ ਨੂੰ ਨਾ ਮਿਲੀ ਥਾਂ
Next article5-month pregnant woman finishes TCS World 10K Bengaluru in 62 minutes