ਨਵੀਂ ਦਿੱਲੀ (ਸਮਾਜ ਵੀਕਲੀ):ਭਾਰਤ ਦੇ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਹਰ ਮਹੀਨੇ 50 ਲੱਖ ਰੁਪਏ ਤੋਂ ਵੱਧ ਕਮਾਉਣ ਵਾਲੇ ਕਾਰੋਬਾਰੀਆਂ ਨੂੰ ਉਨ੍ਹਾਂ ਦੇ ਜੀਐੱਸਟੀ ਭੁਗਤਾਨ ਦੇ ਘੱਟੋ-ਘੱਟ 1 ਫ਼ੀਸਦੀ ਹਿੱਸੇ ਦੀ ਅਦਾਇਗੀ ਲਾਜ਼ਮੀ ਤੌਰ ’ਤੇ ਨਗਦ ਢੰਗ ਨਾਲ ਕਰਨੀ ਪਏਗੀ। ‘ਦਿ ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼’ (ਸੀਬੀਆਈਸੀ) ਨੇ ਜੀਐੱਸਟੀ ’ਚ ਰੂਲ 86ਬੀ ਸ਼ਾਮਲ ਕੀਤਾ ਹੈ। ਹਾਲਾਂਕਿ, ਇਹ ਪਾਬੰਦੀ ਉੱਥੇ ਲਾਗੂ ਨਹੀਂ ਹੋਵੇਗੀ ਜਿੱਥੇ ਮੈਨੇਜਿੰਗ ਡਾਇਰੈਕਟਰ ਜਾਂ ਕਿਸੇ ਹੋਰ ਹਿੱਸੇਦਾਰ ਨੇ ਆਮਦਨ ਕਰ ਵਜੋਂ 1 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਹੈ ਜਾਂ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ ਨੂੰ ਚਾਲੂ ਵਿੱਤੀ ਵਰ੍ਹੇ ਤੋਂ ਪਹਿਲਾਂ 1 ਲੱਖ ਤੋਂ ਵੱਧ ਰੁਪਏ ਦੀ ਰਾਸ਼ੀ ਦਾ ਰਿਫੰਡ ਮਿਲਿਆ ਹੈ।
HOME ਪ੍ਰਤੀ ਮਹੀਨਾ 50 ਲੱਖ ਤੋਂ ਵੱਧ ਕਮਾਉਣ ਵਾਲਿਆਂ ਨੂੰ ਜੀਐੱਸਟੀ ਭੁਗਤਾਨ ਦੇ...