ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਹਲਕਾ ਸ਼ਾਮਚੁਰਾਸੀ ਦੇ ਪਿੰਡ ਖ਼ਾਨਪੁਰ (ਸਹੋਤਾ) ਵਿਖੇ ਗੁਰੂ ਰਵਿਦਾਸ ਜੀ ਦੇ 644ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਹਾਜ਼ਰੀਆਂ ਭਰੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਇਸ ਅਲੌਕਿਕ ਨਗਰ ਕੀਰਤਨ ਦੌਰਾਨ ਟਰਾਲੀਆਂ ਅਤੇ ਹੋਰ ਵਾਹਨਾਂ ਵਿਚ ਸੁਸ਼ੋਭਿਤ ਸੰਗਤਾਂ ਦੇ ਕਾਫ਼ਲੇ ਵਿਚ ਕੀਰਤਨੀ ਜਥੇ, ਢਾਡੀ ਜਥੇ ਅਤੇ ਹੋਰ ਧਾਰਮਿਕ ਗਵੱਈਏ ਗੁਰੂ ਜੀ ਦੀ ਬਾਣੀ ਦਾ ਜਾਪ ਕਰਕੇ ਇਲਾਕੇ ਵਿਚ ਧਾਰਮਿਕ ਮਾਹੌਲ ਸਿਰਜ ਰਹੇ ਸਨ।
ਪਿੰਡਾਂ ਵਿਚ ਵੱਖ-ਵੱਖ ਤਰਾਂ ਦੇ ਲੰਗਰ ਗੁਰੂ ਰਵਿਦਾਸ ਜੀ ਦੇ ਪ੍ਰਤੀ ਸ਼ਰਧਾ ਦਾ ਪ੍ਰਮਾਣ ਪੇਸ਼ ਕਰ ਰਹੇ ਸਨ। ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਪਿੰਡਾਂ ਅਤੇ ਰਸਤਿਆਂ ਤੇ ਨਿੱਘਾ ਸਵਾਗਤ ਕੀਤਾ ਗਿਆ ਤੇ ਸੰਗਤਾਂ ਨੇ ਬੇਹੱਦ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਇਸ ਨਗਰ ਕੀਰਤਨ ਵਿਚ ਪਹੁੰਚ ਕੇ ਹਾਜ਼ਰੀਆਂ ਭਰੀਆਂ। ਇਸ ਨਗਰ ਕੀਰਤਨ ਵਿਚ ਹੋਰਨਾਂ ਤੋਂ ਇਲਾਵਾ ਰਾਕੇਸ਼ ਕੁਮਾਰ ਪ੍ਰਧਾਨ, ਪਰਮਜੀਤ ਸਿੰਘ ਸੋਢੀ, ਸੁਰਜੀਤ ਕੌਰ ਬੱਬੀ, ਸਾ. ਸਰਪੰਚ ਸੰਤੋਸ਼ ਕੌਰ, ਰਾਮ ਮੂਰਤੀ, ਸੁੱਖਾ ਸਹੋਤਾ, ਮਨਜੀਤ ਸਿੰਘ, ਸੁਖਜੀਤ ਸਿੰਘ, ਨਰਿੰਦਰ ਸਿੰਘ ਪੰਚ, ਹਰਭਜਨ ਸਿੰਘ ਸੋਢੀ, ਪਰਮਿੰਦਰ ਸਿੰਘ, ਉਂਕਾਰ ਸਿੰਘ ਗੁੱਡਾ, ਪਿ੍ਰੰਸੀਪਲ ਸਲਿੰਦਰ ਸਿੰਘ, ਰਣਜੀਤ ਸਿੰਘ ਰਾਣਾ, ਜਸਵੰਤ ਸਿੰਘ ਕੁੱਕੀ, ਪ੍ਰਭ ਸਿੰਘ, ਗੁਰਮੀਤ ਸਿੰਘ ਪੰਮਾ ਵੀ ਸ਼ਾਮਿਲ ਹੋਏ।