ਪੋਸਟ ਮੈਟ੍ਰਿਕ ਸਕੌਲਰਸ਼ਿਪ ਘੋਟਾਲਾ ਸ਼ਰਮਨਾਕ – ਵਾਈਟ ਪੇਪਰ ਜਾਰੀ ਕਰੇ ਸਰਕਾਰ

ਫੋਟੋ ਕੈਪਸ਼ਨ : ਮੈਡਮ ਸੁਦੇਸ਼ ਕਲਿਆਣ ਦੀ ਫਾਈਲ ਫੋਟੋ

ਜਲੰਧਰ (ਸਮਾਜ ਵੀਕਲੀ): ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ) ਦੇ ਜਨਰਲ ਸਕੱਤਰ  ਵਰਿੰਦਰ ਕੁਮਾਰ  ਅਤੇ ਪ੍ਰਧਾਨ  ਮੈਡਮ ਸੁਦੇਸ਼ ਕਲਿਆਣ ਨੇ  ਇੱਕ ਸਾਂਝੇ  ਪ੍ਰੈਸ ਬਿਆਨ ਵਿਚ ਕਿਹਾ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਰਕਾਰਾਂ ਦੁਆਰਾ ਪੋਸਟ ਮੈਟ੍ਰਿਕ ਸਕੌਲਰਸ਼ਿਪ ਦਾ ਭੁਗਤਾਨ ਨਹੀਂ ਕੀਤਾ ਜਾਂਦਾ. ਉਨ੍ਹਾਂ ਕਿਹਾ ਕਿ  ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕੌਲਰਸ਼ਿਪ ਵਿਚ ਘਪਲੇਬਾਜ਼ੀ ਕਰਦੀਆਂ ਹਨ ਅਤੇ ਨਤੀਜੇ ਵਜੋਂ  ਵਿਦਿਅਕ ਸੰਸਥਾਵਾਂ ਇਸ ਵਰਗ ਦੇ ਵਿਦਿਆਰਥੀਆਂ ਨੂੰ ਦਾਖਲੇ ਅਤੇ ਪ੍ਰੀਖਿਆਵਾਂ ਦੇ ਮੌਕੇ ਤੰਗ ਪ੍ਰੇਸ਼ਾਨ ਕਰਦੀਆਂ ਹਨ. ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕੌਲਰਸ਼ਿਪ ਪ੍ਰਾਪਤ ਕਰਨ ਵਾਸਤੇ ਵਿਦਿਅਕ ਸੰਸਥਾਵਾਂ  ਦੇ ਗੇਟਾਂ  ਅਤੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਸਾਹਮਣੇ ਧਰਨੇ ਲਾਉਣ ਲਈ ਮਜਬੂਰ ਹੋਣਾ ਪੈਂਦਾ ਹੈ.

ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ) ਦੇ ਜਨਰਲ ਸਕੱਤਰ  ਅਤੇ ਪ੍ਰਧਾਨ ਨੇ ਅੱਗੇ  ਕਿਹਾ ਕਿ ਅਜਕਲ ਜੋ ਪੰਜਾਬ ਸਰਕਾਰ ਦੇ ਇੱਕ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਪੋਸਟ ਮੈਟ੍ਰਿਕ ਸਕੌਲਰਸ਼ਿਪ ਵਿਚ ਕਰੋੜਾਂ ਰੁਪਏ ਦਾ ਘਪਲਾ  ਸਾਹਮਣੇ ਆਇਆ ਹੈ ਇਹ ਬਹੁਤ ਹੀ ਸ਼ਰਮਨਾਕ ਹੈ. ਸਰਕਾਰ ਜਲਦ ਹੀ ਘੋਟਾਲੇ  ਦੇ ਜਿਮੇਦਾਰ ਵਿਅਕਤੀਆਂ  ਵਿਰੁੱਧ ਸਖ਼ਤ ਕਾਰਵਾਈ ਕਰੇ .  ਉਨ੍ਹਾਂ ਕਿਹਾ ਕਿ ਪੋਸਟ ਮੈਟ੍ਰਿਕ ਸਕੌਲਰਸ਼ਿਪ ਦਾ ਸਮੇਂ ਸਿਰ ਭੁਗਤਾਨ ਨਾ ਕਰਨ ਦੀ ਬੇਇਨਸਾਫ਼ੀ ਸਰਕਾਰਾਂ ਵੱਲੋਂ ਤੁਰੰਤ ਬੰਦ ਕੀਤੀ ਜਾਵੇ ਅਤੇ ਇਸ ਭਲਾਈ ਸਕੀਮ ਨੂੰ ਬਿਨਾ ਘਪਲੇ ਅਤੇ ਬਿਨਾ ਰੁਕਾਵਟ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ. ਇਸ ਦੇ ਨਾਲ ਹੀ ਅੰਬੇਡਕਰ ਮਿਸ਼ਨ ਸੋਸਾਇਟੀ ਇਹ ਵੀ ਮੰਗ ਕਰਦੀ ਹੈ ਕਿ ਸਰਕਾਰ ਪੋਸਟ ਮੈਟ੍ਰਿਕ ਸਕੌਲਰਸ਼ਿਪ  ‘ਤੇ ਵਾਈਟ  ਪੇਪਰ ਜਾਰੀ ਕਰੇ ਤਾਂ ਜੋ ਸਕੌਲਰਸ਼ਿਪ ‘ਚ ਹੁਣ ਤਕ ਦੇ ਸਾਰੇ ਘੋਟਾਲੇ ਉਜਾਗਰ ਹੋ ਸਕਣ.

–  ਵਰਿੰਦਰ ਕੁਮਾਰ 
(ਜਨਰਲ ਸਕੱਤਰ)
Phone : 98148 23025

 

Previous articleਕੋਵਿਡ ਕਿੱਟਾਂ ਦੀ ਖਰੀਦ ’ਚ ਘਪਲੇ ਦੇ ਦੋਸ਼ ਬੇਤੁਕੇ: ਅਮਰਿੰਦਰ
Next articleਪ੍ਰੋਫੈਸਰ ਢਿੱਲੋਂ ਦੀ ਨਵੀਂ ਇਤਿਹਾਸਕ ਪੁਸਤਕ “ਗਾਥਾ ਕਰਤਾਰ ਪੁਰ ਲਾਂਘੇ  ਦੀ” ਦਾ ਲੋਕ ਅਰਪਣ