ਪੈਰਿਸ (ਸਮਾਜ ਵੀਕਲੀ): ਪੈਰਿਸ ਦੀ ਪੁਲੀਸ ਨੇ ਕਿਹਾ ਹੈ ਕਿ ਅਖ਼ਬਾਰ ‘ਸ਼ਾਰਲੀ ਹੇਬਦੋ’ ਦੇ ਪੁਰਾਣੇ ਦਫ਼ਤਰ ਨੇੜੇ ਚਾਕੂ ਨਾਲ ਕੀਤੇ ਗਏ ਹਮਲੇ ਵਿਚ ਚਾਰ ਜਣੇ ਫੱਟੜ ਹੋ ਗਏ ਹਨ। ਦੋ ਹਮਲਾਵਰ ਫਰਾਰ ਹਨ। ਪੁਲੀਸ ਵੱਲੋਂ ਸਰਗਰਮੀ ਨਾਲ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸਲਾਮਿਕ ਕੱਟੜਵਾਦੀਆਂ ਨੇ 2015 ਵਿਚ ਇਨ੍ਹਾਂ ਦਫ਼ਤਰਾਂ ਉਤੇ ਹਮਲਾ ਕਰ ਕੇ 12 ਵਿਅਕਤੀਆਂ ਨੂੰ ਮਾਰ ਦਿੱਤਾ ਸੀ।