ਪੈਸੇ ਲੈ ਕੇ ਕੈਦੀਆਂ ਨਾਲ ਯਾਰੀ ਪੁਗਾਉਣ ਵਾਲੇ ਸੰਗਰੂਰ ਜੇਲ੍ਹ ਦੇ ਸੁਪਰਡੈਂਟ, ਡਿਪਟੀ ਸੁਪਰਡੈਂਟ ਤੇ ਵਾਰਡਰ ਖ਼ਿਲਾਫ਼ ਕੇਸ ਦਰਜ

ਸੰਗਰੂਰ (ਸਮਾਜ ਵੀਕਲੀ) : ਜੇਲ੍ਹ ਵਿਚ ਬੰਦ ਕੈਦੀਆਂ ਨੂੰ ਪੈਸੇ ਲੈ ਕੇ ਮੋਬਾਈਲ ਦੀ ਸਹੂਲਤ ਪ੍ਰਦਾਨ ਕਰਨ, ਬੰਦੀਆਂ ਨੂੰ ਪੈਸੇ ਲੈ ਕੇ ਬਾਹਰਲੇ ਹਸਪਤਾਲ ਵਿਚ ਇਲਾਜ ਲਈ ਭੇਜਣ ਅਤੇ ਗਲਤ ਰਿਪੋਰਟ ਭੇਜ ਕੇ ਮੁੱਖ ਦਫ਼ਤਰ ਨੂੰ ਗੁੰਮਰਾਹ ਕਰਨ ਦੇ ਦੋਸ਼ਾਂ ਤਹਿਤ ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਸੁਪਰਡੈਂਟ, ਡਿਪਟੀ ਸੁਪਰਡੈਂਟ ਅਤੇ ਵਾਰਡਰ ਖ਼ਿਲਾਫ ਸੰਗਰੂਰ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਹ ਕੇਸ ਡਿਪਟੀ ਇੰਸਪੈਕਟਰ ਜਨਰਲ (ਜੇਲ੍ਹਾਂ ) ਸਰਕਲ ਪਟਿਆਲਾ ਦੇ ਹੁਕਮਾਂ ’ਤੇ ਜਾਰੀ ਕੀਤਾ ਗਿਆ ਹੈ।

ਥਾਣਾ ਸਿਟੀ-1 ਅਨੁਸਾਰ ਡਿਪਟੀ ਇੰਸਪੈਕਟਰ ਜਨਰਲ (ਜੇਲ੍ਹਾਂ) ਸਰਕਲ ਪਟਿਆਲਾ ਵਲੋਂ ਦਰਜ ਕਰਵਾਏ ਕੇਸ ਅਨੁਸਾਰ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਬਲਵਿੰਦਰ ਸਿੰਘ, ਡਿਪਟੀ ਸੁਪਰਡੈਂਟ ਅਮਰ ਸਿੰਘ ਅਤੇ ਵਾਰਡਰ ਗੁਰਪ੍ਰਤਾਪ ਸਿੰਘ ਖ਼ਿਲਾਫ਼ ਇਹ ਦੋਸ਼ ਹਨ ਕਿ ਇਨ੍ਹਾਂ ਵਲੋਂ ਬੰਦੀ ਕਮਲ ਕੁਮਾਰ ਉਰਫ਼ ਰੌਕੀ ਅਤੇ ਬੰਦੀ ਅਰੁਣ ਕੁਮਾਰ ਉਰਫ਼ ਅਰੂ ਨੂੰ ਜੇਲ੍ਹ ਅੰਦਰ ਜ਼ਿਆਦਾ ਸਮਾਂ ਰੱਖਿਆ ਹੈ, ਇਕਾਂਤਵਾਸ ਸਮਾਂ ਪੂਰਾ ਕਰਨ ਉਪਰੰਤ ਵੀ ਤਬਦੀਲ ਨਹੀਂ ਕੀਤਾ।

ਜੇਲ੍ਹ ਅੰਦਰ ਪੈਸੇ ਲੈ ਕੇ ਬੰਦੀਆਂ ਨੂੰ ਮੋਬਾੲਂਲ ਫੋਨ ਦੀ ਸਹੂਲਤ ਦਿੱਤੀ, ਬੰਦੀ ਕਮਲ ਕਮੁਾਰ ਨੂੰ ਪੈਸੇ ਲੈ ਕੇ ਬਾਹਰਲੇ ਹਸਪਤਾਲ ਇਲਾਜ ਲਈ ਭੇਜਿਆ ਹੈ। ਜੇਲ੍ਹ ਬਦਲੀ ਰੋਲ ’ਤੇ ਮੁੱਖ ਦਫ਼ਤਰ ਨੂੰ ਗਲਤ ਰਿਪੋਰਟ ਭੇਜ ਕੇ ਗੁੰਮਰਾਹ ਕੀਤਾ ਹੈ। ਜੇਲ੍ਹ ਸੁਪਰਡੈਟ, ਡਿਪਟੀ ਸੁਪਰਡੈਟ ਅਤੇ ਵਾਰਡਰ ਖ਼ਿਲਾਫ ਅਧੀਨ ਧਾਰਾ 13 2, ਭ੍ਰਿਸ਼ਟਾਚਾਰ ਵਿਰੋਧੀ ਐਕਟ 1988, 52ਏ ਪ੍ਰੀਜ਼ਨ ਐਕਟ ਅਤੇ 51, 56 ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਕੇਸ ਦਰਜ ਕਰ ਲਿਆ ਹੈ। ਡੀਐਸਪੀ ਸੱਤਪਾਲ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ।

Previous articleਮਾਤਾ ਮਹਿੰਦਰ ਕੌਰ ਨੇ ਕੰਗਨਾ ਰਣੌਤ ਖ਼ਿਲਾਫ਼ ਮਾਨਹਾਨੀ ਦੀ ਸ਼ਿਕਾਇਤ ਕੀਤੀ
Next articleਕਬੀਲਾ ਯੁਗ ਬਨਾਮ ਇੱਕੀਵੀਂ ਸਦੀ