ਗੁਰੂ ਨਾਨਕ ਸੇਵਕ ਜਥਾ (ਬਾਹਰਾ) ਦੇ ਸੰਤੋਖ ਸਿੰਘ ਬਿੱਧੀਪੁਰ ਪ੍ਰਧਾਨ ਬਣੇ

ਫੋਟੋ ਕੈਪਸ਼ਨ-ਗੁਰੂ ਨਾਨਕ ਸੇਵਕ ਜਥਾ (ਬਾਹਰਾ) ਦੇ ਨਵ ਨਿਯੁਕਤ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ

ਸੂਬਾ ਸਿੰਘ ਠੱਟਾ ਪੁਰਾਣਾ ਮੀਤ ਪ੍ਰਧਾਨ ਨਿਯੁਕਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਸਰਪ੍ਰਸਤੀ ਹੇਠ ਗੁਰੂ ਨਾਨਕ ਸੇਵਕ ਜਥਾ (ਬਾਹਰਾ) ਦੇ ਸਮੂਹ ਸੇਵਾਦਾਰਾਂ ਤੇ ਇਲਾਕੇ ਦੀ ਸੰਗਤ ਦੀ ਇਕੱਤਰਤਾ ਹੋਈ ਜਿਸ ਵਿੱਚ ਜਥੇਦਾਰ ਸਵ,ਸਵਰਨ ਸਿੰਘ ਸੈਦਪੁਰ ਦੇ ਅਕਾਲ ਚਲਾਣੇ ਤੇ ਸ਼ੋਕ ਪ੍ਰਗਟ ਕੀਤਾ ਗਿਆ।ਉਪਰੰਤ ਸਮੂਹ ਸੇਵਾਦਾਰਾਂ ਵਲੋਂ ਸਰਬਸੰਮਤੀ ਨਾਲ ਗੁਰੂ ਨਾਨਕ ਸੇਵਕ ਜਥਾ (ਬਾਹਰਾ) ਦੇ ਪ੍ਰਧਾਨ ਦੀ ਚੋਣ ਕੀਤੀ ਗਈ।ਉਪਰੰਤ ਜਾਣਕਾਰੀ ਦਿੰਦੇ ਹੋਏ ਸੈਕਟਰੀ ਇੰਦਰਜੀਤ ਸਿੰਘ ਬਜਾਜ ਨੇ ਦੱਸਿਆ ਕਿ ਗੁਰੂ ਨਾਨਕ ਸੇਵਕ ਜਥਾ (ਬਾਹਰਾ)ਦੇ ਸਮੂਹ ਸੇਵਦਾਰਾਂ ਵਲੋਂ ਸਰਬਸੰੰਤੀ ਨਾਲ ਸੰਤੋਖ ਸਿੰਘ ਸੈਕਟਰੀ ਬਿੱਧੀਪੁਰ ਨੂੰ ਪ੍ਰਧਾਨ ਥਾਪਿਆ ਗਿਆ ਅਤੇ ਸੂਬਾ ਸਿੰਘ ਠੱਟਾ ਪੁਰਾਣਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।

ਸਮੂਹ ਸੇਵਾਦਾਰਾਂ ਵਲੋਂ ਜੈਕਾਰੇ ਛੱਡ ਕੇ ਸਹਿਮਤੀ ਪ੍ਰਗਟ ਕੀਤੀ ਅਤੇ ਸਹਿਯੋਗ ਦਾ ਭਰੋਸਾ ਦਿੱਤਾ।ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਸੰਤੋਖ ਸਿੰਘ ਬਿੱਧੀਪੁਰ ਵਲੋਂ ਗੁਰੂ ਨਾਨਕ ਸੇਵਕ ਜਥਾ (ਬਾਹਰਾ) ਦੇ ਸਮੂਹ ਸੇਵਾਦਾਰਾਂ ਅਤੇ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਬਖਸ਼ਿਸ਼ ਅਤੇ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਉਹ ਦਿਨ ਰਾਤ ਪੂਰੀ ਇਮਾਨਦਾਰੀ ਤੇ ਤਨ-ਮਨ-ਧੰਨ ਨਾਲ ਸੇਵਾ ਕਰਨਗੇ ਅਤੇ ਸਮੂਹ ਸੇਵਾਦਾਰਾਂ ਤੋਂ ਸਹਿਯੋਗ ਪ੍ਰਾਪਤ ਕਰਨਗੇ।ਇਸ ਮੌਕੇ ਪ੍ਰਧਾਨ,ਮੀਤ ਪ੍ਰਧਾਨ ਤੇ ਹੋਰ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਸੈਕਟਰੀ ਇੰਦਰਜੀਤ ਸਿੰਘ ਬਜਾਜ ਠੱਟਾ ਨਵਾਂ,ਜੋਗਿੰਦਰ ਸਿੰਘ ਦੰਦੂਪੁਰ,ਬਲਦੇਵ ਸਿੰਘ ਦੰਦੂਪੁਰ,ਚਰਨ ਸਿੰਘ ਦਰੀਏਵਾਲ,ਬਲਜਿੰਦਰ ਸਿੰਘ ਦਰੀਏਵਾਲ,ਦਿਲਬਾਗ ਸਿੰਘ ਚੇਲਾ,ਜਸਵਿੰਦਰ ਸਿੰਘ ਸੈਦਪੁਰ,ਦਵਿੰਦਰ ਸਿੰਘ ਪੰਡੋਰੀ,ਜੀਤ ਸਿੰਘ ਟਿੱਬਾ,ਦਰਸ਼ਨ ਸਿੰਘ ਪੰਡੋਰੀ,ਬਚਨ ਸਿੰਘ ਸਾਬਕਾ ਡੀਐਸਪੀ ਠੱਟਾ ਪੁਰਾਣਾ,ਜਗੀਰ ਸਿੰਘ ਕੜ੍ਹਾਲ ਕਲਾਂ,ਅਮਰਜੀਤ ਸਿੰਘ ਕਾਹਨਾ,ਮੋਹਣ ਸਿੰਘ ਗੋਪੀਪੁਰ,ਗੁਰਦਿਆਲ ਸਿੰਘ ਪ੍ਰਧਾਨ ਬਾਬਾ ਬੀਰ ਸਿੰਘ ਸਪੋਰਟਸ ਕਲੱਬ ,ਸਵਰਨ ਸਿੰਘ ਠੱਟਾ ਪੁਰਾਣਾ,ਜਗਜੀਤ ਸਿੰਘ ਸ਼ਿਕਾਰਪੁਰ,ਸੁਰਜੀਤ ਸਿੰਘ ਟਿੱਬਾ,ਹਰਜਿੰਦਰ ਸਿੰਘ ਦੰਦੂਪੁਰ,ਹਰਜਿੰਦਰ ਸਿੰਘ ਠੱਟਾ ਪੁਰਾਣਾ,ਸੁਖਦੇਵ ਸਿੰਘ ਸੋਢੀ,ਸੁਖਵਿੰਦਰ ਸਿੰਘ ਸਾਬਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਗੁਰੂ ਨਾਨਕ ਸੇਵਕ ਜਥਾ ਤੇ ਇਲਾਕੇ ਭਰ ਦੀਆਂ ਸੰਗਤਾਂ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਰਾਛੂਟ ਰਾਹੀਂ ਉਤਰਨ ਵਾਲੇ ਸੰਭਾਵੀ ਉਮੀਦਵਾਰ ਦੀਆਂ ਅਫਵਾਹਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਵੱਲੋਂ ਪ੍ਰੈੈੱਸ ਕਾਨਫਰੰਸ
Next articleਵਿਸ਼ਵ ਵਾਤਾਵਰਨ ਦਿਵਸ !